For the best experience, open
https://m.punjabitribuneonline.com
on your mobile browser.
Advertisement

ਨਰੋਏ ਸਮਾਜ ਲਈ ਨੌਜਵਾਨਾਂ ਦਾ ਸਾਹਿਤ ਨਾਲ ਜੁੜਨਾ ਜ਼ਰੂਰੀ: ਧਾਲੀਵਾਲ

09:11 AM Sep 09, 2024 IST
ਨਰੋਏ ਸਮਾਜ ਲਈ ਨੌਜਵਾਨਾਂ ਦਾ ਸਾਹਿਤ ਨਾਲ ਜੁੜਨਾ ਜ਼ਰੂਰੀ  ਧਾਲੀਵਾਲ
ਪੁਸਤਕ ਰਿਲੀਜ਼ ਕਰਦੇ ਹੋਏ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ। -ਫੋਟੋ: ਵਿਸ਼ਾਲ ਕੁਮਾਰ
Advertisement

ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 8 ਸਤੰਬਰ
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਅਭਿਰੂਪ ਕੌਰ ਮਾਨ ਦਾ ਅੰਗਰੇਜ਼ੀ ਦੀਆਂ ਕਹਾਣੀਆਂ ਦਾ ਪਲੇਠਾ ਕਹਾਣੀ ਸੰਗ੍ਰਹਿ ਇਨਸਾਈਟ ਇੰਸਕ੍ਰਾਈਬਡ ਲੋਕ ਅਰਪਣ ਕੀਤਾ। ਇਸ ਮੌਕੇ ਧਾਲੀਵਾਲ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਦਾ ਸਾਹਿਤ ਨਾਲ ਜੁੜਨਾ ਚੰਗਾ ਸੰਕੇਤ ਹੈ ਅਤੇ ਇੱਕ ਨਰੋਏ ਸਮਾਜ ਦੀ ਸਿਰਜਣਾ ਲਈ ਨੌਜਵਾਨ ਪੀੜ੍ਹੀ ਨੂੰ ਵੱਧ ਤੋਂ ਵੱਧ ਸਾਹਿਤ ਨਾਲ ਜੁੜਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਹਿਤ ਚੰਗੇ ਸਮਾਜ ਦੀ ਸਿਰਜਣਾ ਵਿੱਚ ਅਹਿਮ ਰੋਲ ਅਦਾ ਕਰਦਾ ਹੈ। ਉਨ੍ਹਾਂ ਕਿਹਾ ਕਿ ਕੁਝ ਨੌਜਵਾਨ ਨਸ਼ਿਆਂ ਅਤੇ ਹੋਰ ਕੁਰੀਤੀਆਂ ਵਿੱਚ ਫਸੇ ਹੋਏ ਹਨ ਅਤੇ ਉਨ੍ਹਾਂ ਨੂੰ ਇਨ੍ਹਾਂ ਕੁਰੀਤੀਆਂ ’ਚੋਂ ਕੱਢਣ ਵਿੱਚ ਵੀ ਸਾਹਿਤ ਦਾ ਯੋਗਦਾਨ ਰਹਿੰਦਾ ਹੈ। । ਉਨ੍ਹਾਂ ਅਭਿਰੂਪ ਕੌਰ ਮਾਨ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਡੀਆਂ ਬੱਚੀਆਂ ਵੱਲੋਂ ਹਰ ਖੇਤਰ ਵਿੱਚ ਵਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ। ਐਡਵੋਕੇਟ ਅਮਨਦੀਪ ਕੌਰ ਧਾਲੀਵਾਲ ਨੇ ਕਿਹਾ ਕਿ ਉਹ ਭਾਵੇਂ ਲੰਮੇ ਸਮੇਂ ਤੋਂ ਅਮਰੀਕਾ ਰਹਿ ਰਹੇ ਹਨ ਪਰ ਬੱਚਿਆਂ ਨੂੰ ਸਾਹਿਤ ਨੇ ਪੰਜਾਬ ਨਾਲ ਜੋੜ ਕੇ ਰੱਖਿਆ ਹੈ। ਅਭਿਰੂਪ ਨੇ ਕਿਹਾ ਕਿ ਇਸ ਕਿਤਾਬ ਵਿੱਚ ਵੱਖ ਵੱਖ ਜਾਸੂਸੀ, ਰੋਮਾਂਚਕ, ਹਾਸਰਸ ਤੇ ਵਿਗਿਆਨਿਕ ਵਿਸ਼ਿਆਂ ਨੂੰ ਛੂਹਿਆ ਗਿਆ ਹੈ।

ਹਰਭਜਨ ਸਿੰਘ ਦੀ ਪੁਸਤਕ ਰਿਲੀਜ਼
ਤਰਨ ਤਾਰਨ (ਪੱਤਰ ਪ੍ਰੇਰਕ): ਸਥਾਨਕ ਪੰਜਾਬੀ ਸਾਹਿਤ ਸਭਾ ਤੇ ਸਭਿਆਚਾਰਕ ਕੇਂਦਰ ਵੱਲੋਂ ਅੱਜ ਇਥੇ ਭਾਈ ਮੋਹਣ ਸਿੰਘ ਵੈਦ ਯਾਦਗਾਰੀ ਲਾਇਬਰੇਰੀ ਵਿੱਚ ਕਰਵਾਏ ਗਏ ਸਮਾਗਮ ਵਿੱਚ ਨਾਮਵਰ ਲੇਖਕ ਹਰਭਜਨ ਸਿੰਘ ਭਗਰੱਥ ਵੱਲੋਂ ਲਿਖੀ ਕਿਤਾਬ ‘ਸਪਤ ਸ੍ਰਿੰਗ ਦਾ ਇਤਿਹਾਸ’ ਲੋਕ ਅਰਪਣ ਕੀਤੀ ਗਈ ਅਤੇ ਇਸ ਤੋਂ ਬਾਅਦ ਇਕ ਸ਼ਾਨਦਾਰ ਕਵੀ ਦਰਬਾਰ ਕਰਵਾਇਆ ਗਿਆ| ਬਲਬੀਰ ਸਿੰਘ ਭੈਲ, ਕੀਰਤ ਪ੍ਰਤਾਪ ਪੰਨੂ, ਜਸਵਿੰਦਰ ਸਿੰਘ ਢਿੱਲੋਂ, ਗੁਲਜਾਰ ਸਿੰਘ ਖੇੜਾ, ਪਰਮਪ੍ਰੀਤ ਬਠਿੰਡਾ, ਪਵਨਜੀਤ ਪੰਚਕੂਲਾ, ਸਿਮਰਪਾਲ ਬਠਿੰਡਾ, ਲਾਡੀ ਝੋਕਵਾਲਾ ਤੇ ਰਜਨੀਸ਼ ਕੌਰ ਬਰਨਾਲਾ ਤੇ ਅਧਾਰਿਤ ਪ੍ਰਧਾਨਗੀ ਮੰਡਲ ਦੀ ਅਗਵਾਈ ਵਿੱਚ ਕੀਤੇ ਗਏ ਇਸ ਸਮਾਗਮ ਉਪਰੰਤ ਕਵੀ ਦਰਬਾਰ ਕਰਵਾਇਆ ਗਿਆ।

Advertisement

Advertisement
Author Image

Advertisement