ਚਮਤਕਾਰ ਦਾ ਦਾਅਵਾ ਕਰਨ ਵਾਲੀਆਂ ਦਵਾਈਆਂ ਦਾ ਇਸ਼ਤਿਹਾਰ ਦੇਣਾ ਗੈਰਕਾਨੂੰਨੀ
07:33 AM Oct 09, 2024 IST
ਨਵੀਂ ਦਿੱਲੀ: ਕੇਂਦਰੀ ਆਯੂਸ਼ ਮੰਤਰਾਲੇ ਨੇ ਕਿਹਾ ਕਿ ਬਿਮਾਰੀਆਂ ਦੇ ਇਲਾਜ ਲਈ ‘ਚਮਤਕਾਰੀ ਜਾਂ ਦੈਵੀ ਪ੍ਰਭਾਵਾਂ’ ਦਾ ਦਾਅਵਾ ਕਰਨ ਵਾਲੀਆਂ ਆਯੁਰਵੈਦ, ਸਿੱਧ, ਯੂਨਾਨੀ ਅਤੇ ਹੋਮਿਓਪੈਥੀ ਦਵਾਈਆਂ ਦਾ ਇਸ਼ਤਿਹਾਰ ਦੇਣਾ ਗੈਰ-ਕਾਨੂੰਨੀ ਹੈ। ਮੰਤਰਾਲੇ ਅਨੁਸਾਰ ਅਜਿਹੇ ਇਸ਼ਤਿਹਾਰ ਲੋਕਾਂ ਦੀ ਸਿਹਤ ਖ਼ਤਰੇ ਵਿੱਚ ਪਾ ਸਕਦੇ ਹਨ। ਜਨਤਕ ਨੋਟਿਸ ਵਿਚ ਮੰਤਰਾਲੇ ਨੇ ਸਪੱਸ਼ਟ ਕੀਤਾ ਕਿ ਉਹ ਨਾ ਤਾਂ ਕਿਸੇ ਆਯੁਰਵੈਦਿਕ, ਸਿੱਧ, ਯੂਨਾਨੀ ਅਤੇ ਹੋਮਿਓਪੈਥਿਕ ਕੰਪਨੀ ਜਾਂ ਇਸ ਦੀ ਦਵਾਈ ਨੂੰ ਪ੍ਰਮਾਣਿਤ ਜਾਂ ਮਨਜ਼ੂਰੀ ਦਿੰਦਾ ਹੈ ਅਤੇ ਨਾ ਹੀ ਕਿਸੇ ਏਐੱਸਯੂ ਐਂਡ ਐੱਚ ਨਿਰਮਾਤਾ ਜਾਂ ਕੰਪਨੀ ਨੂੰ ਵਿਕਰੀ ਲਈ ਨਿਰਮਾਣ ਦਾ ਲਾਇਸੈਂਸ ਦਿੰਦਾ ਹੈ। ਇਸ ਤੋਂ ਇਲਾਵਾ ਡਰੱਗਜ਼ ਐਂਡ ਕਾਸਮੈਟਿਕਸ ਐਕਟ 1940 ਅਤੇ ਇਸ ਦੇ ਮੌਜੂਦਾ ਉਪਬੰਧਾਂ ਅਨੁਸਾਰ ਕਿਸੇ ਵੀ ਏਐੱਸਯੂ ਐਂਡ ਐਚ ਦਵਾਈਆਂ ਦੀ ਵਿਕਰੀ ਲਈ ਨਿਰਮਾਣ ਦਾ ਲਾਇਸੈਂਸ ਸਬੰਧਤ ਸੂਬੇ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਦੀ ਲਾਇਸੈਂਸਿੰਗ ਅਥਾਰਟੀ ਵੱਲੋਂ ਦਿੱਤਾ ਜਾਂਦਾ ਹੈ। -ਪੀਟੀਆਈ
Advertisement
Advertisement