For the best experience, open
https://m.punjabitribuneonline.com
on your mobile browser.
Advertisement

ਪਾਕਿਸਤਾਨ ਨੂੰ ਗੁਲਾਮ ਬਣਾਉਣ ਵਾਲਿਆਂ ਨਾਲ ਸਮਝੌਤੇ ਨਾਲੋਂ ਜੇਲ੍ਹ ’ਚ ਰਹਿਣਾ ਬਿਹਤਰ: ਇਮਰਾਨ

07:13 AM Apr 28, 2024 IST
ਪਾਕਿਸਤਾਨ ਨੂੰ ਗੁਲਾਮ ਬਣਾਉਣ ਵਾਲਿਆਂ ਨਾਲ ਸਮਝੌਤੇ ਨਾਲੋਂ ਜੇਲ੍ਹ ’ਚ ਰਹਿਣਾ ਬਿਹਤਰ  ਇਮਰਾਨ
Advertisement

ਲਾਹੌਰ, 27 ਅਪਰੈਲ
ਜੇਲ੍ਹ ’ਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਉਨ੍ਹਾਂ ਲੋਕਾਂ ਨਾਲ ਸਮਝੌਤਾ ਕਰਨ ਤੋਂ ਇਨਕਾਰ ਦਿੱਤਾ ਜਿਨ੍ਹਾਂ ਨੇ ਦੇਸ਼ ਨੂੰ ‘ਗੁਲਾਮ’ ਬਣਾ ਦਿੱਤਾ ਹੈ ਤੇ ਕਿਹਾ ਕਿ ਉਹ ਨੌਂ ਹੋਰ ਸਾਲ ਜੇਲ੍ਹ ’ਚ ਰਹਿਣ ਲਈ ਤਿਆਰ ਹਨ ਅਤੇ ਪਰ ਉਨ੍ਹਾਂ ਨਾਲ ਸਮਝੌਤਾ ਨਹੀਂ ਕਰਨਗੇ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ (ਪੀਟੀਆਈ) ਦੇ 28ਵੇਂ ਸਥਾਪਨਾ ਦਿਵਸ ਮੌਕੇ ਸ਼ੁੱਕਰਵਾਰ ਨੂੰ ਜਾਰੀ ਸੁਨੇਹੇ ’ਚ ਖ਼ਾਨ ਨੇ ਕਿਹਾ ਕਿ ਦੇਸ਼ ’ਤੇ ‘ਤਾਨਾਸ਼ਾਹੀ’ ਥੋਪੀ ਗਈ ਹੈ ਜਿਹੜੀ ਆਰਥਿਕਤਾ, ਸਾਸ਼ਨ, ਜਮਹੂਰੀਅਤ ਤੇ ਨਿਆਂਪਾਲਿਕਾ ਦੀ ‘ਤਬਾਹੀ’ ਦਾ ਆਧਾਰ ਬਣ ਰਹੀ ਹੈ। ਉਨ੍ਹਾਂ ਦੇਸ਼ ਨੂੰ ਬਰਬਾਦੀ ਵੱਲ ਲਿਜਾ ਰਹੇ ਵਰਤਾਰੇ ਨੂੰ ਰੋਕਣ ’ਚ ਹਰ ਵਿਅਕਤੀ ਨੂੰ ਆਪਣੀ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ।
‘ਫਰਜ਼ੀ ਤੇ ਮਨਘੜਤ ਕੇਸਾਂ’ ਕਾਰਨ ਨੌਂ ਮਹੀਨਿਆਂ ਤੋਂ ਜੇਲ੍ਹ ’ਚ ਬੰਦ ਪੀਟੀਆਈ ਮੁਖੀ ਨੇ ਕਿਹਾ, ‘‘ਇਹ ਦੇਸ਼ ਲਈ ਮੇਰਾ ਸੁਨੇਹਾ ਹੈ ਕਿ ਮੈਂ ਅਸਲ ਆਜ਼ਾਦੀ ਲਈ ਕੋਈ ਵੀ ਕੁਰਬਾਨੀ ਦੇ ਦਿਆਂਗਾ ਪਰ ਆਪਣੀ ਆਜ਼ਾਦੀ ਨਾਲ ਕਦੇ ਵੀ ਸਮਝੌਤਾ ਨਹੀਂ ਕਰਾਂਗਾ।’’ ਇਮਰਾਨ ਮੁਤਾਬਕ, ‘ਜੇਕਰ ਮੈਨੂੰ ਨੌਂ ਸਾਲ ਜੇਲ੍ਹ ਵਿੱਚ ਰਹਿਣਾ ਪਿਆ ਤਾਂ ਮੈਂ ਜੇਲ੍ਹ ’ਚ ਰਹਾਂਗਾ ਪਰ ਉਨ੍ਹਾਂ ਲੋਕਾਂ ਨਾਲ ਕਦੇ ਵੀ ਸਮਝੌਤਾ ਨਹੀਂ ਕਰਾਂਗਾ ਜਿਨ੍ਹਾਂ ਨੇ ਮੇਰੇ ਦੇਸ਼ ਨੂੰ ਗੁਲਾਮ ਬਣਾ ਲਿਆ ਹੈ।’’ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਦਾ ਇਹ ਸੁਨੇਹਾ ਅਜਿਹੇ ਸਮੇਂ ਆਇਆ ਜਦੋਂ ਪੀਟੀਆਈ ਨੇਤਾ ਸ਼ਹਰਯਾਰ ਅਫ਼ਰੀਦੀ ਨੇ ਦਾਅਵਾ ਕੀਤਾ ਕਿ ਪਾਰਟੀ ਹੁਕਮਰਾਨ ਧਿਰਾਂ ਨਾਲ ਗੱਲ ਨਹੀਂ ਕਰੇਗੀ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×