ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਿਆਸਤ ’ਚ ਰਿਸ਼ਤੇ ਟੁੱਟਦਿਆਂ ਦੇਰ ਨਹੀਂ ਲੱਗਦੀ

08:42 AM May 02, 2024 IST
ਨਛੱਤਰ ਪਾਲ ਤੇ ਸੁਖਵਿੰਦਰ ਕੁਮਾਰ ਸੁੱਖੀ।

ਸੁਰਜੀਤ ਮਜਾਰੀ
ਬੰਗਾ, 1 ਮਈ
ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਗੱਠਜੋੜ ਦਾ ਭਾਵੇਂ ਸਫ਼ਾਇਆ ਹੋ ਗਿਆ ਸੀ ਪਰ ਦੋਆਬੇ ਦੇ ਬੰਗਾ ਅਤੇ ਨਵਾਂ ਸ਼ਹਿਰ ਦੋਵਾਂ ਹਲਕਿਆਂ ਨੇ ਇਸ ਸਿਆਸੀ ਸਾਂਝ ਦੀ ਲਾਜ ਰੱਖ ਲਈ ਸੀ। ਨਵਾਂ ਸ਼ਹਿਰ ਤੋਂ ਬਸਪਾ ਦੇ ਨਛੱਤਰ ਪਾਲ ਅਤੇ ਬੰਗਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੁਖਵਿੰਦਰ ਕੁਮਾਰ ਸੁੱਖੀ ਨੇ ਜਿੱਤ ਹਾਸਲ ਕੀਤੀ ਸੀ।
ਦੋਵਾਂ ਹਲਕਿਆਂ ਦੀ ਹੱਦ ਸਾਂਝੀ ਹੋਣ ਕਰਕੇ ਵੀ ਦੋਵੇਂ ਜਣੇ ਇੱਕ-ਦੂਜੇ ਦੇ ਹਲਕੇ ’ਚ ਵੱਡਾ ਰਸੂਖ ਰੱਖਦੇ ਸਨ ਅਤੇ ਦੋਵਾਂ ਨੇ ਆਪੋ-ਆਪਣੀ ਜਿੱਤ ਦੇ ਨਾਲ ਇੱਕ-ਦੂਜੇ ਲਈ ਵੀ ਬਰਾਬਰ ਦਾ ਜ਼ੋਰ ਲਾਇਆ ਸੀ। ਹੁਣ ਜਦੋਂ ਇਸ ਵਾਰ ਦੀਆਂ ਲੋਕ ਸਭਾ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦਾ ਗੱਠਜੋੜ ਟੁੱਟ ਗਿਆ ਹੈ ਤਾਂ ਵਿਧਾਇਕਾਂ ਦੀ ਇਸ ਜੋੜੀ ਦੇ ਰਿਸ਼ਤੇ ’ਚ ਵੀ ਫਿੱਕ ਪੈ ਗਈ ਹੈ। ਆਪੋ-ਆਪਣੀ ਪਾਰਟੀ ਦਾ ਚੋਣ ਪ੍ਰਚਾਰ ਕਰਦਿਆਂ ਉਹ ਸਿਆਸੀ ਤੌਰ ’ਤੇ ਇੱਕ ਦੂਜੇ ਦੇ ਵਿਚਾਰਾਂ ਦੀ ਕਾਟ ਕਰ ਰਹੇ ਹਨ। ‘ਸਿਆਸਤ ’ਚ ਰਿਸ਼ਤੇ ਟੁੱਟਣ ਲੱਗਿਆਂ ਚਿਰ ਨਹੀਂ ਲੱਗਦਾ’ ਵਾਲੀ ਕਹਾਵਤ ਅਨੁਸਾਰ ਇਨ੍ਹਾਂ ਵਿਧਾਇਕਾਂ ਦਾ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਲੋਕ ਸਭਾ ਦੇ ਚੋਣ ਪ੍ਰਚਾਰ ’ਚ ਸਾਰਾ ਰੰਗ-ਢੰਗ ਬਦਲ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਨੇ ਕਿਹਾ ਕਿ ਸਿਆਸੀ ਸਫ਼ਰ ’ਚ ਦੂਜੀਆਂ ਪਾਰਟੀਆਂ ਨਾਲ ਨਾਤੇ ਜੁੜਦੇ-ਟੁੱਟਦੇ ਰਹਿੰਦੇ ਹਨ। ਇਵੇਂ ਵਿਧਾਇਕ ਨਛੱਤਰ ਪਾਲ ਨੇ ਕਿਹਾ ਕਿ ਸਿਆਸੀ ਸਾਂਝ ਆਪਣੀ ਥਾਂ ਮਹੱਤਤਾ ਰੱਖਦੀ ਹੈ ਅਤੇ ਸਮਾਜਿਕ ਸਾਂਝ ਆਪਣੀ ਥਾਂ ਅਹਿਮ ਹੁੰਦੀ ਹੈ।

Advertisement

ਦੋਵੇਂ ਇੱਕੋ ਪਿਛੋਕੜ ਤੇ ਕਿੱਤੇ ਵਾਲੇ

ਨਵਾਂ ਸ਼ਹਿਰ ਦੇ ਵਿਧਾਇਕ ਨੱਛਤਰ ਪਾਲ ਅਤੇ ਬੰਗਾ ਦੇ ਵਿਧਾਇਕ ਸੁਖਵਿੰਦਰ ਕੁਮਾਰ ਸੁੱਖੀ ਦਾ ਸਿਆਸੀ ਪਿਛੋਕੜ ਇੱਕ ਹੀ ਹੈ। ਦੋਵਾਂ ਆਗੂਆਂ ਨੂੰ ਸਿਆਸੀ ਚਿਣਗ ਬਸਪਾ ਬਾਨੀ ਬਾਬੂ ਕਾਂਸ਼ੀ ਰਾਮ ਦੇ ਸਮਾਜਿਕ ਪਰਿਵਰਤਨ ਅਤੇ ਆਰਥਿਕ ਮੁਕਤੀ ਦੇ ਅੰਦੋਲਨ ਤੋਂ ਲੱਗੀ। ਦੋਵਾਂ ਨੇ ਪਾਰਟੀ ਦੀ ਮਜ਼ਬੂਤੀ ਲਈ ਇਕੱਠਿਆਂ ਕੰਮ ਕੀਤਾ। ਇੱਥੋਂ ਤੱਕ ਆਰਥਿਕ ਵਸੀਲੇ ਵਜੋਂ ਦੋਵਾਂ ਦਾ ਖੇਤਰ ਵੀ ਇੱਕ ਹੈ। ਡਾ. ਸੁਖਵਿੰਦਰ ਕੁਮਾਰ ਸੁੱਖੀ ਈਐੱਨਟੀ ਸਪੈਸ਼ਲਿਸਟ ਹਨ ਜਦੋਂ ਕਿ ਨਛੱਤਰ ਪਾਲ ਦਾ ਮੈਡੀਕਲ ਸਟੋਰ ਹੈ।

Advertisement
Advertisement
Advertisement