ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਐੱਸਜੀਪੀਸੀ ਦੀਆਂ ਵੋਟਰ ਸੂਚੀਆਂ ਸਬੰਧੀ ਮੰਗ ਪੱਤਰ ਦਿੱਤਾ

10:31 AM Sep 14, 2024 IST
ਐੱਸਜੀਪੀਸੀ ਵੋਟਰ ਲਿਸਟਾਂ ਸਬੰਧੀ ਮੰਗ ਪੱਤਰ ਸੌਂਪਦੇ ਆਗੂ।

ਮਿਹਰ ਸਿੰਘ
ਕੁਰਾਲੀ, 13 ਸਤੰਬਰ
ਐੱਸਜੀਪੀਸੀ ਦੀਆਂ ਵੋਟਾਂ ਬਣਾਉਣ ਲਈ ਅਕਾਲੀ ਦਲ 1920 ਦੇ ਵਫ਼ਦ ਵੱਲੋਂ ਤਹਿਸੀਲਦਾਰ ਮਾਜਰੀ ਰਾਹੀਂ ਚੋਣ ਕਮਿਸ਼ਨ ਨੂੰ ਮੰਗ ਪੱਤਰ ਭੇਜਿਆ ਗਿਆ। ਇਸ ਮੌਕੇ ਆਗੂਆਂ ਨੇ ਐੱਸਜੀਪੀਸੀ ਵੋਟਰ ਸੂਚੀਆਂ ਦੀਆਂ ਖ਼ਾਮੀਆਂ ਦੂਰ ਕਰਨ ਅਤੇ ਸ਼ਰਤਾਂ ਪੂਰੀਆਂ ਕਰਨ ਵਾਲੇ ਸਾਰੇ ਵੋਟਰਾਂ ਨੂੰ ਇਨ੍ਹਾਂ ਸੂਚੀਆਂ ਵਿੱਚ ਸ਼ਾਮਲ ਕਰਨ ਦੀ ਲਈ ਦੀ ਮੰਗ ਕੀਤੀ।
ਪਾਰਟੀ ਦੇ ਯੂਥ ਵਿੰਗ ਦੇ ਸੂਬਾ ਪ੍ਰਧਾਨ ਅਰਵਿੰਦਰ ਸਿੰਘ ਪੈਂਟਾ, ਸੁਰਿੰਦਰ ਸਿੰਘ ਕਾਦੀਮਾਜਰਾ, ਦਰਸ਼ਨ ਸਿੰਘ ਕੰਸਾਲਾ ਤੇ ਲੋਕ ਹਿੱਤ ਮਿਸ਼ਨ ਦੇ ਆਗੂ ਰਵਿੰਦਰ ਸਿੰਘ ਵਜੀਦਪੁਰ ਨੇ ਤਹਿਸੀਲਦਾਰ ਮਾਜਰੀ ਨੂੰ ਦਿੱਤੇ ਮੰਗ ਪੱਤਰ ਰਾਹੀਂ ਕਿਹਾ ਕਿ ਸ਼੍ਰੋਮਣੀ ਕਮੇਟੀ ਚੋਣਾਂ ਲਈ ਨਿਯੁਕਤ ਕੀਤੇ ਸਰਕਾਰੀ ਅਧਿਕਾਰੀਆਂ ਵਲੋਂ ਵੋਟਾਂ ਬਣਾਉਣ ਲਈ ਪਿੰਡਾਂ ’ਚ ਨਹੀਂ ਗਏ ਅਤੇ ਨਾ ਹੀ ਫਾਰਮ ਭਰਨ ਵਿੱਚ ਦਿਲਚਸਪੀ ਦਿਖਾਈ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਜੋ ਫਾਰਮ ਲੋਕਾਂ ਨੇ ਵੋਟਾਂ ਲਈ ਭਰੇ ਹਨ ਉਹ ਫਾਰਮ ਵੀ ਸਬੰਧਤ ਦਫ਼ਤਰ ਤੱਕ ਨਹੀਂ ਪੁੱਜੇ। ਆਗੂਆਂ ਨੇ ਪਤਿਤ ਵੋਟਰਾਂ ਦੀ ਜਾਂਚ ਕਰਵਾ ਕੇ ਸਹੀ ਵੋਟਰ ਸੂਚੀਆਂ ਤਿਆਰ ਕਰਨ ਅਤੇ ਹਰ ਤਰ੍ਹਾਂ ਦੀਆਂ ਖਾਮੀਆਂ ਦੂਰ ਕਰਨ ਦੀ ਮੰਗ ਵੀ ਕੀਤੀ।

Advertisement

Advertisement