ISSF World Cup ਭਾਰਤੀ ਸ਼ੂਟਰ ਅਰਜੁਨ ਬਬੂਤਾ 10 ਮੀਟਰ ਏਅਰ ਰਾਈਫਲ ਵਿਚ 0.1 ਦੇ ਫਰਕ ਨਾਲ ਸੋਨ ਤਗ਼ਮੇ ਤੋਂ ਖੁੰਝਿਆ
11:07 AM Apr 20, 2025 IST
ਲੀਮਾ(ਪੇਰੂ), 20 ਅਪਰੈਲ
Advertisement
ਪੈਰਿਸ ਓਲੰਪੀਅਨ ਅਰਜੁਨ ਬਬੂਤਾ ਨੇ ਆਈਐੈੱਸਐੱਸਐੱਫ ਵਿਸ਼ਵ ਕੱਪ ਵਿਚ ਪੁਰਸ਼ਾਂ ਦੇ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿਚ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਭਾਰਤੀ ਸ਼ੂਟਰ 0.1 ਦੇ ਫ਼ਰਕ ਨਾਲ ਸੋਨ ਤਗ਼ਮਾ ਜਿੱਤਣ ਤੋਂ ਖੁੰਝ ਗਿਆ।
ਪਿਛਲੇ ਸਾਲ ਪੈਰਿਸ ਖੇਡਾਂ ਵਿਚ ਚੌਥੇ ਨੰਬਰ ’ਤੇ ਰਿਹਾ ਬਬੂਤਾ (252.3) ਰੋਮਾਂਚਕ ਮੁਕਾਬਲੇ ਵਿਚ ਓਲੰਪਿਕ ਚੈਂਪੀਅਨ ਚੀਨ ਦੇ ਸ਼ੈਂਗ ਲਿਹਾਓ (252.4) ਤੋਂ ਮਹਿਜ਼ 0.1 ਨੁਕਤਿਆਂ ਦੇ ਫ਼ਰਕ ਨਾਲ ਮਾਤ ਖਾ ਗਿਆ।
Advertisement
ਹੰਗਰੀ ਦੇ ਸ਼ੂਟਰ ਇਸਵਾਨ ਪੈਨੀ, ਜਿਸ ਦੇ ਨਾਮ 40 ਤੋਂ ਵੱਧ ਆਈਐੱਸਐੱਸਐੱਫ ਤਗ਼ਮੇ ਹਨ, ਨੇ 229.8 ਦੇ ਸਕੋਰ ਨਾਲ ਕਾਂਸੀ ਦਾ ਤਗ਼ਮਾ ਜਿੱਤਿਆ।
ਭਾਰਤ ਦਾ ਹਰਿਦੇ ਹਜ਼ਾਰੀਕਾ 629.3 ਦੇ ਸਕੋਰ ਨਾਲ ਦਸਵੇਂ ਸਥਾਨ ’ਤੇ ਰਹਿ ਕੇ ਫਾਈਨਲ ਵਿਚ ਦਾਖ਼ਲੇ ਤੋਂ ਖੁੰਝ ਗਿਆ। -ਪੀਟੀਆਈ
Advertisement