ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਵੱਛ ਭਾਰਤ ਅਭਿਆਨ ਤਹਿਤ ਈਸੜੂ ਸਿਹਤ ਕੇਂਦਰ ਨੂੰ ਪਹਿਲਾ ਸਥਾਨ

09:24 PM Jun 23, 2023 IST

ਜੋਗਿੰਦਰ ਸਿੰਘ ਓਬਰਾਏ

Advertisement

ਖੰਨਾ, 7 ਜੂਨ

ਇਥੋਂ ਦੇ ਨੇੜਲੇ ਪਿੰਡ ਈਸੜੂ ਦੇ ਸਿਹਤ ਕੇਂਦਰ ਨੇ ਸਾਫ ਸਫਾਈ ‘ਚ ਪਹਿਲਾ ਸਥਾਨ ਹਾਸਲ ਕੀਤਾ।

Advertisement

ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਮ.ਓ ਡਾ.ਰਵੀ ਦੱਤ ਨੇ ਦੱਸਿਆ ਕਿ ਕਾਇਆ ਕਲਪ ਸਵੱਛ ਭਾਰਤ ਅਭਿਆਨ ਅਧੀਨ ਟੀਮ ਵੱਲੋਂ ਸਾਫ ਸਫਾਈ, ਇਨਫੈਕਸ਼ਨ ਕੰਟਰੋਲ ਆਦਿ ਪੈਰਾਮੀਟਰਾਂ ਨੂੰ ਅਧਾਰ ਬਣਾ ਕੇ ਜ਼ਿਲ੍ਹਾ ਲੁਧਿਆਣਾ ਦੇ ਸਿਹਤ ਤੇ ਤੰਦਰੁਸਤੀ ਕੇਦਰਾਂ ਦਾ ਦੌਰਾ ਕੀਤਾ ਗਿਆ ਸੀ। ਇਸ ਟੀਮ ਦੀ ਰਿਪਰੋਟ ਦੇ ਅਧਾਰ ਤੇ ਸਭ ਤੋਂ ਵਧੀਆ ਪੈਰਾਮੀਟਰ ਹੋਣ ਕਾਰਨ ਸਿਹਤ ਕੇਂਦਰ ਈਸੜੂ ਨੇ ਪਹਿਲਾ ਹਾਸਲ ਕੀਤਾ।

ਇਸ ਲਈ ਸਿਹਤ ਮੰਤਰੀ ਪੰਜਾਬ ਡਾ.ਬਲਵੀਰ ਸਿੰਘ ਵੱਲੋਂ ਐਚ.ਡਬਲਿਊ.ਸੀ ਈਸੜੂ ਟੀਮ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਹੈ। ਇਸ ਦੌਰਾਨ ਡਾ.ਜਸਨੀਤ ਕੌਰ ਨੋਡਲ ਅਫ਼ਸਰ ਕਾਇਆ ਕਲਪ ਮਾਨੂੰਪੁਰ ਅਤੇ ਗੁਰਦੀਪ ਸਿੰਘ ਨੇ ਸਬੰਧਤ ਟੀਮ ਨੂੰ ਵਧਾਈ ਦਿੱਤੀ।

ਇਸ ਮੌਕੇ ਗੁਰਮਿੰਦਰ ਸਿੰਘ, ਸ਼ਿੰਗਾਰਾ ਸਿੰਘ, ਵਰਿੰਦਰ ਮੋਹਨ, ਤਰਲੋਕ ਸਿੰਘ, ਮੋਹਨ ਸਿੰਘ, ਜਰਨੈਲ ਸਿੰਘ, ਰੁਪਿੰਦਰ ਕੌਰ, ਗੁਰਜੰਟ ਸਿੰਘ, ਰਾਜਵਿੰਦਰ ਕੌਰ ਆਦਿ ਹਾਜ਼ਰ ਸਨ।

Advertisement
Advertisement