ਇਸਰੋ ਦੇ ਐਨਾਲਾਗ ਪੁਲਾੜ ਮਿਸ਼ਨ ਨੇ ਲੇਹ ਤੋਂ ਉਡਾਣ ਭਰੀ
07:00 AM Nov 02, 2024 IST
Advertisement
ਬੰਗਲੂਰੂ:
Advertisement
ਇਸਰੋ ਨੇ ਅੱਜ ਕਿਹਾ ਕਿ ਉਸ ਦੇ ਐਨਾਲਾਗ ਪੁਲਾੜ ਮਿਸ਼ਨ ਨੇ ਲੱਦਾਖ ਦੇ ਲੇਹ ਤੋਂ ਉਡਾਣ ਭਰੀ ਹੈ। ਪੁਲਾੜ ਏਜੰਸੀ ਨੇ ਐਕਸ ’ਤੇ ਪੋੋਸਟ ਵਿਚ ਕਿਹਾ ਕਿ ਇਸ ਮਿਸ਼ਨ ਤਹਿਤ ਧਰਤੀ ਤੋਂ ਪਰੇ ਬੇਸ ਸਟੇਸ਼ਨ ਉੱਤੇ ਅੰਤਰਗ੍ਰਹਿ ਕੁਦਰਤੀ ਮਾਹੌਲ ਵਿਚ ਜੀਵਨ ਸਥਾਪਿਤ ਕਰਨ ਵਿਚ ਆਉਣ ਵਾਲੀਆਂ ਚੁਣੌਤੀਆਂ ਨਾਲ ਸਿੱਝਣਾ ਹੈ। ਇਸਰੋ ਨੇ ਕਿਹਾ, ‘‘ਭਾਰਤ ਦੇ ਪਹਿਲੇ ਐਨਾਲਾਗ ਪੁਲਾੜ ਮਿਸ਼ਨ ਨੇ ਲੇਹ ਤੋਂ ਉਡਾਣ ਭਰੀ।’’ ਉਸ ਨੇ ਕਿਹਾ, ‘‘ਹਿਊਮਨ ਸਪੇਸਫਲਾਈਟ ਸੈਂਟਰ, ਇਸਰੋ, ਏਏਕੇਏ ਸਪੇਸ ਸਟੂਡੀਓ, ਯੂਨੀਵਰਸਿਟੀ ਆਫ਼ ਲੱਦਾਖ, ਆਈਆਈਟੀ ਬੰਬੇ ਤੇ ਲੱਦਾਖ ਆਟੋਨੋਮਸ ਹਿੱਲ ਡਿਵੈਲਪਮੈਂਟ ਕੌਂਸਲ ਦੀ ਹਮਾਇਤ ਨਾਲ ਇਹ ਮਿਸ਼ਨ ਅੰਤਰਗ੍ਰਹਿ ਕੁਦਰਤੀ ਮਾਹੌਲ ’ਚ ਜੀਵਨ ਸਥਾਪਿਤ ਕਰਨ ਦੀ ਚੁਣੌਤੀ ਨਾਲ ਸਿੱਝੇਗਾ।’’ -ਪੀਟੀਆਈ
Advertisement
Advertisement