For the best experience, open
https://m.punjabitribuneonline.com
on your mobile browser.
Advertisement

ਇਸਰੋ ਨੇ ਈਓਐੱਸ-8 ਨੂੰ ਸਫ਼ਲਤਾ ਨਾਲ ਲਾਂਚ ਕੀਤਾ

11:30 AM Aug 16, 2024 IST
ਇਸਰੋ ਨੇ ਈਓਐੱਸ 8 ਨੂੰ ਸਫ਼ਲਤਾ ਨਾਲ ਲਾਂਚ ਕੀਤਾ
Advertisement

ਸ੍ਰੀਹਰੀਕੋਟਾ (ਆਂਧਰਾ ਪ੍ਰਦੇਸ਼), 16 ਅਗਸਤ
ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਅਰਥ ਆਬਜ਼ਰਵੇਸ਼ਨ ਸੈਟੇਲਾਈਟ-8 (ਈਓਐੱਸ-8) ਲਾਂਚ ਕੀਤਾ। ਇਸਰੋ ਦੇ ਮੁਖੀ ਐੱਸ. ਸੋਮਨਾਥ ਨੇ ਕਿਹਾ, ‘ਐੱਸਐੱਸਐੱਲਵੀ-ਐੱਸਐੱਸਐੱਲਵੀ-ਡੀ3/ਈਓਐੱਸ-08 ਦੀ ਤੀਜੀ ਵਿਕਾਸ ਉਡਾਣ ਸਫਲ ਰਹੀ ਤੇ ਇਸ ਨੂੰ ਤੈਅ ਪੰਧ ’ਤੇ ਪਾ ਦਿੱਤਾ ਗਿਆ ਹੈ।ਰਾਕੇਟ ਨੂੰ ਚੇਨਈ ਤੋਂ ਲਗਪਗ 135 ਕਿਲੋਮੀਟਰ ਪੂਰਬ ਵਿੱਚ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਦੇ ਪਹਿਲੇ ਲਾਂਚ ਪੈਡ ਤੋਂ ਸਵੇਰੇ 9.17 ਵਜੇ ਲਾਂਚ ਕੀਤਾ ਗਿਆ। ਇਸ ਦੀ ਵਰਤੋਂ ਸੈਟੇਲਾਈਟ ਆਧਾਰਤ ਨਿਗਰਾਨੀ, ਆਫ਼ਤ ਨਿਗਰਾਨੀ, ਵਾਤਾਵਰਣ ਨਿਗਰਾਨੀ, ਅੱਗ ਲੱਗਣ ਦਾ ਪਤਾ ਲਾਉਣ, ਜਵਾਲਾਮੁਖੀ ਗਤੀਵਿਧੀ ਅਤੇ ਉਦਯੋਗਿਕ ਅਤੇ ਪਾਵਰ ਪਲਾਂਟ ਆਫ਼ਤ ਨਿਗਰਾਨੀ ਵਰਗੇ ਕੰਮਾਂ ਲਈ ਕੀਤੀ ਜਾ ਸਕਦੀ ਹੈ।

Advertisement

Advertisement
Advertisement
Author Image

Advertisement