ਇਸਰੋ ਨੇ ਪੀਐੱਸਐੱਲਵੀ-ਸੀ58 ਲਾਂਚ ਕੀਤਾ, ਬਲੈਕ ਹੋਲ ਤੇ ਅਕਾਸ਼ੀ ਪਿੰਡਾਂ ਦਾ ਕੀਤਾ ਜਾਵੇਗਾ ਅਧਿਐਨ
11:38 AM Jan 01, 2024 IST
ਸ੍ਰੀਹਰੀਕੋਟਾ (ਆਂਧਰਾ ਪ੍ਰਦੇਸ਼), 1 ਜਨਵਰੀ
ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਨੇ ਅੱਜ ਐਕਸ-ਰੇਅ ਪੋਲਰਿਮੀਟਰ ਉਪਗ੍ਰਹਿ ਲਾਂਚ ਕੀਤਾ, ਜੋ ਬਲੈਕ ਹੋਲ ਵਰਗੇ ਆਕਾਸ਼ੀ ਪਿੰਡਾਂ ਦੇ ਭੇਤਾਂ ਦਾ ਅਧਿਐਨ ਕਰੇਗਾ। ਇਸਰੋ ਦੇ ਸਭ ਤੋਂ ਭਰੋਸੇਮੰਦ ਪੋਲਰ ਸੈਟੇਲਾਈਟ ਲਾਂਚ ਵਹੀਕਲ (ਪੀਐੱਸਐੱਲਵੀ) ਨੇ ਆਪਣੇ ਸੀ58 ਮਿਸ਼ਨ ਵਿੱਚ ਮੇਨ ਐਕਸ-ਰੇਅ ਪੋਲਰਿਮੀਟਰ ਸੈਟੇਲਾਈਟ (ਐਕਸਪੋਸੈਟ) ਨੂੰ ਧਰਤੀ ਤੋਂ 650 ਕਿਲੋਮੀਟਰ ਪੰਧ ’ਤੇ ਸਥਾਪਤ ਕਰ ਦਿੱਤਾ ਹੈ।
ਪੀਐੱਸਐੱਲਵੀ ਨੇ ਸਭ ਤੋਂ ਪਹਿਲਾਂ ਸਵੇਰੇ 9.10 ਵਜੇ ਉਡਾਣ ਭਰੀ। ਲਾਂਚ ਲਈ 25 ਘੰਟੇ ਦੀ ਕਾਊਂਟਡਾਊਨ ਖਤਮ ਹੋਣ ਤੋਂ ਬਾਅਦ 44.4 ਮੀਟਰ ਲੰਬੇ ਰਾਕੇਟ ਨੇ ਚੇਨਈ ਤੋਂ 135 ਕਿਲੋਮੀਟਰ ਦੂਰ ਤੋਂ ਉਡਾਣ ਭਰੀ, ਇਸ ਦੌਰਾਨ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਲੋਕਾਂ ਨੇ ਤਾੜੀਆਂ ਵਜਾ ਕੇ ਖੁਸ਼ੀ ਮਨਾਈ।
Advertisement
Advertisement