ਇਸਰੋ ਵੱਲੋਂ ਚੰਦ ਮਿਸ਼ਨ ਲਈ ਜਾਪਾਨ ਦੀ ਐਰੋਸਪੇਸ ਏਜੰਸੀ ਨੂੰ ਵਧਾਈ
07:47 AM Sep 08, 2023 IST
Advertisement
ਬੰਗਲੂਰੂ: ਇਸਰੋ ਨੇ ਚੰਦਰਮਾ ਵੱਲ ਭੇਜੇ ਲੈਂਡਰ ਮਿਸ਼ਨ ਦੀ ਸਫ਼ਲ ਉਡਾਣ ਲਈ ਜਾਪਾਨ ਦੀ ਐਰੋਸਪੇਸ ਐਕਸਪਲੋਰੇਸ਼ਨ ਏਜੰਸੀ ਨੂੰ ਵਧਾਈ ਦਿੱਤੀ ਹੈ। ਇਸਰੋ ਨੇ ਐਕਸ ’ਤੇ ਇਕ ਪੋਸਟ ਵਿੱਚ ਕਿਹਾ, ‘‘ਆਲਮੀ ਪੁਲਾੜ ਭਾਈਚਾਰੇ ਵੱਲੋਂ ਚੰਦ ਦੀ ਖੋਜ ਲਈ ਇਕ ਹੋਰ ਸਫ਼ਲ ਹੰਭਲੇ ਲਈ ਸ਼ੁਭਕਾਮਨਾਵਾਂ।’’ ਦੱਸ ਦੇਈਏ ਕਿ ਜਾਪਾਨ ਐਰੋਸਪੇਸ ਐਕਸਪਲੋਰੇਸ਼ਨ ਏਜੰਸੀ (ਜੈਕਸਾ) ਨੇ ਅੱਜ ਇਕ ਰਾਕੇਟ ਲਾਂਚ ਕੀਤਾ ਹੈ, ਜੋ ਐਕਸ-ਰੇ ਟੈਲੀਸਕੋਪ ਦੇ ਨਾਲ ਚੰਦ ਦੀ ਪੜਚੋਲ ਲਈ ਸਮਾਰਟ ਲੈਂਡਰ (ਸਲਿਮ) ਨਾਲ ਲੈਸ ਹੈ। ਟੈਲੀਸਕੋਪ ਵੱਲੋਂ ਬ੍ਰਹਿਮੰਡ ਦੀ ਮੂਲ ਉਤਪਤੀ ਦਾ ਖੁਰਾ-ਖੋਜ ਲੱਭਿਆ ਜਾਵੇਗਾ। ਚੰਦਰਯਾਨ-3 ਮਿਸ਼ਨ ਦੀ ਸਫ਼ਲਤਾ ਮਗਰੋਂ ਇਸਰੋ ਆਪਣਾ ਅਗਲਾ ਚੰਦਰਮਾ ਮਿਸ਼ਨ ਜੈਕਸਾ ਨਾਲ ਮਿਲ ਕੇ ਸ਼ੁਰੂ ਕਰੇਗਾ। ਲੂਨਰ ਪੋਲਰ ਐਕਪਲੋਰੇਸ਼ਨ ਮਿਸ਼ਨ (ਲੁਪੈਕਸ) ਜਾਪਾਨ ਤੇ ਭਾਰਤ ਦੀਆਂ ਪੁਲਾੜ ਏਜੰਸੀਆਂ ਦਾ ਸਾਂਝਾ ਵੈਂਚਰ ਹੋਵੇਗਾ। ਇਸ ਮਿਸ਼ਨ ਦੌਰਾਨ ਰੋਵਰ ਵਿੱਚ ਇਸਰੋ ਤੇ ਜੈਕਸਾ ਤੋਂ ਇਲਾਵਾ ਨਾਸਾ ਤੇ ਯੂਰੋਪੀਅਨ ਪੁਲਾੜ ਏਜੰਸੀ ਦੇ ਯੰਤਰ ਵੀ ਹੋਣਗੇ। -ਪੀਟੀਆਈ
Advertisement
Advertisement
Advertisement