ਲੋੜ ਪੈਣ ’ਤੇ ਚੰਨ ਉੱਤੇ ਸਾਫ਼ਟ ਲੈਂਡਿੰਗ ਨੂੰ 27 ਅਗਸਤ ਲਈ ਮੁਲਤਵੀ ਕਰ ਸਕਦਾ ਹੈ ਇਸਰੋ
04:04 PM Aug 22, 2023 IST
Advertisement
ਚੇਨਈ, 22 ਅਗਸਤ
ਇਸਰੋ ਦੇ ਵਿਗਿਆਨੀ ਜਿੱਥੇ ਚੰਦਰਯਾਨ-3 ਸਪੇਸਕ੍ਰਾਫਟ ਦੇ ਚੰਨ ਦੀ ਸਤਹਿ ’ਤੇ ਸਾਫ਼ਟ ਲੈਂਡਿੰਗ ਲਈ ਜ਼ੋਰਾਂ ਸ਼ੋਰਾਂ ਨਾਲ ਤਿਆਰੀਆਂ ਕਰ ਰਹੇ ਹਨ, ਉਥੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਜੇ ਲੈਂਡਰ ਮੌਡਿਊਲ ਦੇ ਸਿਹਤ ਮਾਪਦੰਡਾਂ ਵਿੱਚ ਕੁਝ ‘ਗੜਬੜ’ ਹੁੰਦੀ ਹੈ ਤਾਂ ਸਾਫਟ ਲੈਂਡਿੰਗ ਦੇ ਅਮਲ ਨੂੰ 27 ਅਗਸਤ ਲਈ ਮੁਲਤਵੀ ਕੀਤਾ ਜਾ ਸਕਦਾ ਹੈ। ਇਸਰੋ ਨੇ ਚੰਦਰਯਾਨ-3 ਸਪੇਸਕ੍ਰਾਫਟ ਦੀ 23 ਅਗਸਤ ਨੂੰ ਭਾਰਤੀ ਸਮੇਂ ਅਨੁਸਾਰ ਸ਼ਾਮੀਂ 6:04 ਵਜੇਂ ਸਾਫ਼ਟ ਲੈਂਡਿੰਗ ਪਲਾਨ ਕੀਤੀ ਹੋਈ ਹੈ। ਮੂਨ ਮਿਸ਼ਨ 14 ਜੁਲਾਈ ਨੂੰ ਸ੍ਰੀਹਰੀਕੋਟਾ ਤੋਂ ਲਾਂਚ ਕੀਤਾ ਗਿਆ ਸੀ। ਇਸਰੋ ਪੁਲਾੜ ਐਪਲੀਕੇਸ਼ਨਜ਼ ਸੈਂਟਰ ਦੇ ਡਾਇਰੈਕਟਰ ਨਿਲੇਸ਼ ਦੇਸਾਈ ਨੇ ਕਿਹਾ ਕਿ ਵਿਗਿਆਨੀਆਂ ਦਾ ਸਾਰਾ ਧਿਆਨ ਇਸ ਵੇਲੇ ਸਪੇਸਕ੍ਰਾਫਟ ਦੀ ਚੰਨ ਦੀ ਸਤਹਿ ’ਤੇ ਰਫ਼ਤਾਰ ਨੂੰ ਘਟਾਉਣ ’ਤੇ ਹੈ। -ਪੀਟੀਆਈ
Advertisement
Advertisement
Advertisement