For the best experience, open
https://m.punjabitribuneonline.com
on your mobile browser.
Advertisement

ਇਜ਼ਰਾਈਲ ਵੱਲੋਂ ਅਲ ਜਜ਼ੀਰਾ ਦੇ ਦਫ਼ਤਰ ਬੰਦ ਕਰਨ ਦਾ ਫ਼ੈਸਲਾ

07:51 AM May 06, 2024 IST
ਇਜ਼ਰਾਈਲ ਵੱਲੋਂ ਅਲ ਜਜ਼ੀਰਾ ਦੇ ਦਫ਼ਤਰ ਬੰਦ ਕਰਨ ਦਾ ਫ਼ੈਸਲਾ
Advertisement

ਤਲ ਅਵੀਵ: ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਇਜ਼ਰਾਈਲ ਵਿੱਚ ਕਤਰ ਦੀ ਮਾਲਕੀ ਵਾਲੇ ਚੈਨਲ ‘ਅਲ ਜਜ਼ੀਰਾ’ ਦੇ ਦਫ਼ਤਰ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਨੇਤਨਯਾਹੂ ਨੇ ‘ਐਕਸ’ ’ਤੇ ਇਸ ਫ਼ੈਸਲੇ ਦਾ ਐਲਾਨ ਕੀਤਾ। ਇਹ ਫ਼ੈਸਲਾ ਕਦੋਂ ਅਮਲ ’ਚ ਆਵੇਗਾ ਇਸ ਬਾਰੇ ਪਤਾ ਨਹੀਂ ਚੱਲ ਸਕਿਆ ਹੈ। ਇਹ ਦਫ਼ਤਰ ਆਰਜ਼ੀ ਤੌਰ ’ਤੇ ਜਾਂ ਸਥਾਈ ਤੌਰ ’ਤੇ ਬੰਦ ਕੀਤੇ ਜਾ ਰਹੇ ਹਨ, ਬਾਰੇ ਵੀ ਕੋਈ ਜਾਣਕਾਰੀ ਨਹੀਂ ਮਿਲ ਸਕੀ। ਕਤਰ ਦੀ ਰਾਜਧਾਨੀ ਦੋਹਾ ਸਥਿਤ ਚੈਨਲ ਦੇ ਹੈੱਡਕੁਆਰਟਰ ਵੱਲੋਂ ਤੁਰੰਤ ਇਸ ਮਾਮਲੇ ’ਚ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ। ਜ਼ਿਕਰਯੋਗ ਹੈ ਕਿ ਇਜ਼ਰਾਈਲ-ਹਮਾਸ ਜੰਗ ਦੌਰਾਨ ਇਜ਼ਰਾਈਲ ਤੇ ਚੈਨਲ ਵਿਚਾਲੇ ਰਿਸ਼ਤਿਆਂ ’ਚ ਹੋਰ ਜ਼ਿਆਦਾ ਤਲਖੀ ਪੈਦਾ ਹੋਈ ਹੈ। ਇਸ ਫ਼ੈਸਲਾ ਅਜਿਹੇ ਸਮੇਂ ਵੀ ਹੋਇਆ ਹੈ ਜਦੋਂ ਕਤਰ ਗਾਜ਼ਾ ’ਚ ਜੰਗ ਨੂੰ ਲੈ ਕੇ ਇਜ਼ਰਾਈਲ ਤੇ ਹਮਾਸ ਵਿਚਾਲੇ ਜੰਗਬੰਦੀ ਸਮਝੌਤੇ ’ਚ ਮਦਦ ਕਰ ਰਿਹਾ ਹੈ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×