ਇਜ਼ਰਾਈਲ ਦਾ ਇਰਾਨ ਦੇ ਪਰਮਾਣੂ ਟਿਕਾਣਿਆਂ ਵਾਲੇ ਸੂਬੇ ’ਤੇ ਹਮਲਾ
11:54 AM Apr 19, 2024 IST
ਦੁਬਈ, 19 ਅਪਰੈਲ
ਇਜ਼ਰਾਈਲ ਨੇ ਅੱਜ ਸਵੇਰੇ (ਭਾਰਤੀ ਸਮੇਂ ਅਨੁਸਾਰ) ਕਰੀਬ 6 ਵਜੇ ਇਰਾਨ 'ਤੇ ਮਿਜ਼ਾਈਲ-ਡਰੋਨ ਨਾਲ ਹਮਲਾ ਕੀਤਾ। ਇਰਾਨ ਦੇ ਇਸਫਹਾਨ ਸ਼ਹਿਰ ਦੇ ਹਵਾਈ ਅੱਡੇ ਦੇ ਨੇੜੇ ਧਮਾਕਿਆਂ ਦੀ ਆਵਾਜ਼ ਸੁਣੀ ਗਈ ਹੈ। ਹਾਲਾਂਕਿ ਇਜ਼ਰਾਈਲ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਇਰਾਨ ਦੀ ਫਾਰਸ ਨਿਊਜ਼ ਏਜੰਸੀ ਨੇ ਵੀ ਧਮਾਕਿਆਂ ਦੀ ਆਵਾਜ਼ ਸੁਣਾਈ ਹੈ। ਫਲਾਈਟ ਟ੍ਰੈਕਿੰਗ ਵੈੱਬਸਾਈਟ ਫਲਾਈਟ ਰਡਾਰ ਮੁਤਾਬਕ ਧਮਾਕਿਆਂ ਤੋਂ ਬਾਅਦ ਇਰਾਨੀ ਹਵਾਈ ਖੇਤਰ ਤੋਂ ਕਈ ਉਡਾਣਾਂ ਨੂੰ ਮੋੜ ਦਿੱਤਾ ਗਿਆ ਹੈ। ਇਸਫਹਾਨ ਉਹੀ ਸੂਬਾ ਹੈ ਜਿੱਥੇ ਨਤਾਨਜ਼ ਸਮੇਤ ਇਰਾਨ ਦੇ ਕਈ ਪਰਮਾਣੂ ਟਿਕਾਣੇ ਹਨ। ਨਤਾਨਜ਼ ਇਰਾਨ ਦੇ ਯੂਰੇਨੀਅਮ ਪ੍ਰੋਗਰਾਮ ਦਾ ਮੁੱਖ ਹਿੱਸਾ ਹੈ। ਇਸ ਤੋਂ ਪਹਿਲਾਂ 14 ਅਪਰੈਲ ਨੂੰ ਇਰਾਨ ਨੇ 300 ਤੋਂ ਜ਼ਿਆਦਾ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਇਜ਼ਰਾਈਲ 'ਤੇ ਹਮਲਾ ਕੀਤਾ ਸੀ।
Advertisement
Advertisement