For the best experience, open
https://m.punjabitribuneonline.com
on your mobile browser.
Advertisement

ਇਜ਼ਰਾਇਲੀ ਨੇਤਾਵਾਂ ਨੇ ਗਾਜ਼ਾ ਦੇ ਰਫ਼ਾਹ ਸ਼ਹਿਰ ’ਤੇ ਫ਼ੌਜੀ ਕਾਰਵਾਈ ਨੂੰ ਹਰੀ ਝੰਡੀ ਦਿੱਤੀ

12:36 PM May 07, 2024 IST
ਇਜ਼ਰਾਇਲੀ ਨੇਤਾਵਾਂ ਨੇ ਗਾਜ਼ਾ ਦੇ ਰਫ਼ਾਹ ਸ਼ਹਿਰ ’ਤੇ ਫ਼ੌਜੀ ਕਾਰਵਾਈ ਨੂੰ ਹਰੀ ਝੰਡੀ ਦਿੱਤੀ
Advertisement

ਯੇਰੂਸ਼ਲਮ, 7 ਮਈ
ਇਜ਼ਰਾਇਲੀ ਨੇਤਾਵਾਂ ਨੇ ਗਾਜ਼ਾ ਪੱਟੀ ਦੇ ਰਫ਼ਾਹ ਸ਼ਹਿਰ 'ਚ ਫੌਜੀ ਕਾਰਵਾਈ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਇਜ਼ਰਾਇਲੀ ਫ਼ੌਜ ਹੁਣ ਇਲਾਕੇ 'ਚ ਹਮਾਸ ਦੇ ਟਿਕਾਣਿਆਂ 'ਤੇ ਹਮਲੇ ਕਰ ਰਹੇ ਹਨ। ਅਧਿਕਾਰੀਆਂ ਨੇ ਅੱਜ ਇਹ ਐਲਾਨ ਕੀਤਾ। ਇਹ ਕਦਮ ਹਮਾਸ ਵੱਲੋਂ ਮਿਸਰ ਅਤੇ ਕਤਰ ਦੇ ਜੰਗਬੰਦੀ ਪ੍ਰਸਤਾਵ ਨੂੰ ਸਵੀਕਾਰ ਕਰਨ ਦੇ ਐਲਾਨ ਤੋਂ ਕੁਝ ਘੰਟੇ ਬਾਅਦ ਪੁੱਟਿਆ ਗਿਆ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਦਫਤਰ ਨੇ ਕਿਹਾ ਕਿ ਪ੍ਰਸਤਾਵ ‘ਇਜ਼ਰਾਈਲ ਦੀਆਂ ਜ਼ਰੂਰੀ ਮੰਗਾਂ ਤੋਂ ਬਹੁਤ ਦੂਰ’ ਹੈ ਪਰ ਉਹ ਫੇਰ ਵੀ ਜੰਗਬੰਦੀ ਸਮਝੌਤੇ 'ਤੇ ਗੱਲਬਾਤ ਜਾਰੀ ਰੱਖਣ ਲਈ ਵਾਰਤਾਕਾਰਾਂ ਨੂੰ ਭੇਜਣਗੇ।

Advertisement

Advertisement
Author Image

Advertisement
Advertisement
×