ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਇਜ਼ਰਾਇਲੀ ਫ਼ੌਜ ਗਾਜ਼ਾ ਸ਼ਹਿਰ ਦੇ ਅੰਦਰ ਦਾਖ਼ਲ

07:26 AM Jul 10, 2024 IST
ਇਜ਼ਰਾਈਲ ਵੱਲੋਂ ਕੀਤੇ ਹਮਲੇ ਮਗਰੋਂ ਗਾਜ਼ਾ ਸ਼ਹਿਰ ’ਚੋਂ ਉੱਠ ਰਿਹਾ ਧੂੰਆਂ। -ਫੋਟੋ: ਰਾਇਟਰਜ਼

ਗਾਜ਼ਾ ਪੱਟੀ, 9 ਜੁਲਾਈ
ਇਜ਼ਰਾਈਲ ਦੀ ਫ਼ੌਜ ਗਾਜ਼ਾ ਸ਼ਹਿਰ ਦੇ ਧੁਰ ਅੰਦਰ ਤੱਕ ਕੁਝ ਅਤਿਵਾਦੀਆਂ ਦੀ ਤਲਾਸ਼ ’ਚ ਦਾਖ਼ਲ ਹੋ ਗਈ। ਦੂਜੇ ਪਾਸੇ ਹਮਾਸ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਗਾਜ਼ਾ ਸ਼ਹਿਰ ਵਿੱਚ ਫੌ਼ਜ ਦੀ ਇਸ ਕਾਰਵਾਈ ਅਤੇ ਵੱਡੇ ਪੱਧਰ ’ਤੇ ਲੋਕਾਂ ਵੱਲੋਂ ਸ਼ਹਿਰ ਛੱਡ ਜਾਣ ਨਾਲ ਜੰਗਬੰਦੀ ਤੇ ਬੰਦੀਆਂ ਨੂੰ ਛੱਡਣ ਲਈ ਲੰਮੇ ਸਮੇਂ ਤੋਂ ਚੱਲ ਰਹੀ ਗੱਲਬਾਤ ਦਾ ਖ਼ਾਤਮਾ ਹੋ ਸਕਦਾ ਹੈ। ਜਾਣਕਾਰੀ ਮੁਤਾਬਕ ਇਜ਼ਰਾਇਲੀ ਫ਼ੌਜ ਵੱਲੋਂ ਮੁੜ ਉਨ੍ਹਾਂ ਇਲਾਕਿਆਂ ਵਿੱਚ ਅਤਿਵਾਦੀਆਂ ਦੀ ਭਾਲ ਕੀਤੀ ਜਾ ਰਹੀ ਹੈ ਜੋ ਕਈ ਮਹੀਨਿਆਂ ਪਹਿਲਾਂ ਹੀ ਖਾਲੀ ਕੀਤੇ ਜਾ ਚੁੱਕੇ ਸਨ। ਭਾਵੇਂ ਫ਼ੌਜ ਨੇ ਇਸ ਛਾਪੇਮਾਰੀ ਤੋਂ ਪਹਿਲਾਂ ਲੋਕਾਂ ਨੂੰ ਇਹ ਥਾਂ ਛੱਡਣ ਦੇ ਹੁਕਮ ਦਿੱਤੇ ਸਨ, ਪਰ ਫ਼ਲਸਤੀਨੀਆਂ ਦਾ ਕਹਿਣਾ ਹੈ ਕਿ ਉਹ ਕਿਤੇ ਵੀ ਸੁਰੱਖਿਅਤ ਨਹੀਂ ਹਨ। ਇਜ਼ਰਾਈਲ ਦੀ ਫ਼ੌਜ ਮੁਤਾਬਕ ਉਨ੍ਹਾਂ ਕੋਲ ਖ਼ੁਫ਼ੀਆ ਜਾਣਕਾਰੀ ਸੀ ਕਿ ਹਮਾਸ ਤੇ ਇਸਲਾਮਿਕ ਜਹਾਦੀ ਗੁੱਟ ਦੇ ਲੜਾਕੇ ਇਲਾਕੇ ਵਿੱਚ ਮੌਜੂਦ ਸਨ ਜਿਸ ਕਾਰਨ ਉਨ੍ਹਾਂ ਸਥਾਨਕ ਵਸਨੀਕਾਂ ਨੂੰ ਦੇਰ-ਅਲ-ਬਲਾਹ ਸ਼ਹਿਰ ਦੇ ਦੱਖਣ ਵਾਲ ਜਾਣ ਲਈ ਕਿਹਾ ਸੀ।
ਇਜ਼ਰਾਈਲ ਦਾ ਦੋਸ਼ ਹੈ ਕਿ ਹਮਾਸ ਅਤੇ ਦੂਜੇ ਅਤਿਵਾਦੀ ਗੁੱਟ ਆਮ ਲੋਕਾਂ ਦੇ ਭੇਸ ’ਚ ਲੁਕੇ ਹਨ। ਇਸ ਦੌਰਾਨ ਹਮਾਸ ਅਜੇ ਵੀ ਚਾਹੁੰਦਾ ਹੈ ਕਿ ਸਾਲਸ ਸਥਾਈ ਤੌਰ ’ਤੇ ਗੋਲੀਬੰਦੀ ਦੀ ਗਾਰੰਟੀ ਦੇਣ। ਮੌਜੂਦਾ ਮਸੌਦੇ ਮੁਤਾਬਕ- ਸਾਲਸ ਮੁਲਕ- ਅਮਰੀਕਾ, ਕਤਰ ਤੇ ਮਿਸਰ ਜੰਗ ਖ਼ਤਮ ਕਰਵਾਉਣ ਲਈ ਗੱਲਬਾਤ ਰਾਹੀਂ ਦੋਵਾਂ ਮੁਲਕਾਂ ’ਚ ਸਮਝੌਤਾ ਕਰਵਾਉਣ ’ਚ ਮਦਦ ਕਰਨ ਲਈ ਸਰਵੋਤਮ ਯਤਨ ਕਰਨਗੇ। -ਏਪੀ

Advertisement

Advertisement