For the best experience, open
https://m.punjabitribuneonline.com
on your mobile browser.
Advertisement

ਇਜ਼ਰਾਈਲ ਵੱਲੋਂ ਦਮੱਸ਼ਕ ਦੇ ਰਿਹਾਇਸ਼ੀ ਇਲਾਕੇ ’ਤੇ ਹਮਲਾ

07:41 AM Feb 22, 2024 IST
ਇਜ਼ਰਾਈਲ ਵੱਲੋਂ ਦਮੱਸ਼ਕ ਦੇ ਰਿਹਾਇਸ਼ੀ ਇਲਾਕੇ ’ਤੇ ਹਮਲਾ
ਦਮੱਸ਼ਕ ’ਚ ਹਮਲੇ ਮਗਰੋ ਨੁਕਸਾਨੇ ਗਏ ਵਾਹਨ ਨੂੰ ਲਿਜਾਂਦੇ ਹੋਏ ਲੋਕ। -ਫੋਟੋ: ਰਾਇਟਰਜ਼
Advertisement

ਦਮੱਸ਼ਕ, 21 ਫਰਵਰੀ
ਸੀਰੀਆ ਦੇ ਸਰਕਾਰੀ ਟੀਵੀ ਨੇ ਕਿਹਾ ਕਿ ਇਜ਼ਰਾਈਲ ਵੱਲੋਂ ਅੱਜ ਸਵੇਰੇ ਸੀਰਿਆਈ ਰਾਜਧਾਨੀ ਦੇ ਰਿਹਾਇਸ਼ੀ ਇਲਾਕੇ ’ਤੇ ਕੀਤੇ ਹਮਲੇ ਵਿਚ ਦੋ ਵਿਅਕਤੀ ਹਲਾਕ ਹੋ ਗਏ। ਹਮਲੇ ਵਿਚ ਮਾਲੀ ਨੁਕਸਾਨ ਦਾ ਵੀ ਦਾਅਵਾ ਕੀਤਾ ਗਿਆ ਹੈ। ਉਂਜ ਅਜੇ ਤੱਕ ਇਹ ਪੁਸ਼ਟੀ ਨਹੀਂ ਹੋਈ ਕਿ ਇਨ੍ਹਾਂ ਹਮਲਿਆਂ ਪਿੱਛੇ ਇਜ਼ਰਾਈਲ ਦਾ ਹੱਥ ਹੈ। ਸਰਕਾਰੀ ਟੀਵੀ ਨੇ ਆਪਣੀ ਰਿਪੋਰਟ ਵਿਚ ਦਾਅਵਾ ਕੀਤਾ ਕਿ ਸੀਰੀਆ ਦੇ ਪੱਛਮੀ ਹਿੱਸੇ ਕਫ਼ਾਰ ਸੁਸੇਹ ਵਿਚ ਕਈ ਮਿਜ਼ਾਈਲਾਂ ਦਾਗ਼ੀਆਂ ਗਈਆਂ। ਸਰਕਾਰ ਪੱਖੀ ਸ਼ਾਮ ਐੱਫਐੱਮ ਰੇਡੀਓ ਸਟੇਸ਼ਨ ਨੇ ਕਿਹਾ ਕਿ ਹਮਲੇ ਵਿਚ ਇਕ ਇਰਾਨੀ ਸਕੂਲ ਨੇੇੜਲੀ ਇਮਾਰਤ ਵੀ ਨੁਕਸਾਨੀ ਗਈ। ਮਨੁੱਖੀ ਹੱਕਾਂ ਬਾਰੇ ਸੀਰਿਆਈ ਕਾਰਕੁਨ ਰਾਮੀ ਅਬਦੁਰਰਹਿਮਾਨ ਨੇ ਕਿਹਾ ਕਿ ਹਮਲਿਆਂ ਦੌਰਾਨ ਮਾਰੇ ਗਏ ਦੋਵੇਂ ਵਿਅਕਤੀ ਇਕ ਅਪਾਰਟਮੈਂਟ ਵਿਚ ਸਨ, ਪਰ ਉਨ੍ਹਾਂ ਮ੍ਰਿਤਕਾਂ ਦੀ ਪਛਾਣ ਨਹੀਂ ਦੱਸੀ। ਅਬਦੁਰਰਹਿਮਾਨ ਨੇ ਕਿਹਾ ਕਿ ਹਮਲੇ ਪਿਛਲੇ ਮਹੀਨੇ ਬੈਰੂਤ ਵਿਚ ਕੀਤੇ ਹਮਲਿਆਂ ਨਾਲ ਮੇਲ ਖਾਂਦੇ ਹਨ। -ਏਪੀ

Advertisement

ਕੁਦਰਤੀ ਗੈਸ ਪਾਈਪਲਾਈਨ ’ਤੇ ਹਮਲੇ ਪਿੱਛੇ ਇਜ਼ਰਾਈਲ ਦਾ ਹੱਥ: ਇਰਾਨ

ਦੁਬਈ: ਇਰਾਨ ਦੇ ਤੇਲ ਮੰਤਰੀ ਜਾਵੇਦ ਓਜੀ ਨੇ ਦਾਅਵਾ ਕੀਤਾ ਹੈ ਇਜ਼ਰਾਈਲ ਨੇ ਪਿਛਲੇ ਹਫ਼ਤੇ ਉਸ ਦੀ ਕੁਦਰਤੀ ਗੈਸ ਪਾਈਪਲਾਈਨ ਨੂੰ ਸਾਬੋਤਾਜ ਕਰਨ ਲਈ ਹਮਲੇ ਕੀਤੇ ਸਨ। ਮੰਤਰੀ ਨੇ ਕਿਹਾ, ‘‘ਗੈਸ ਪਾਈਪਲਾਈਨ ’ਤੇ ਧਮਾਕੇ ਪਿੱਛੇ ਇਜ਼ਰਾਈਲ ਦਾ ਹੱਥ ਸੀ।’’ ਉਨ੍ਹਾਂ ਕਿਹਾ ਕਿ ਇਸ ਹਮਲੇ ਦਾ ਮੁੱਖ ਮੰਤਵ ਗੈਸ ਸੇਵਾਵਾਂ ਨੂੰ ਪ੍ਰਭਾਵਿਤ ਕਰਨਾ ਸੀ। ਮੰਤਰੀ ਨੇ ਹਾਲਾਂਕਿ ਆਪਣੇ ਇਨ੍ਹਾਂ ਦਾਅਵਿਆਂ ਦੀ ਹਮਾਇਤ ਵਿਚ ਕੋਈ ਸਬੂਤ ਨਹੀਂ ਦਿੱਤਾ। ਉਧਰ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਇਰਾਨ ਦੇ ਇਨ੍ਹਾਂ ਦੋਸ਼ਾਂ ਬਾਰੇ ਫੌਰੀ ਕੋਈ ਪ੍ਰਤੀਕਰਮ ਨਹੀਂ ਦਿੱਤਾ। ਇਰਾਨ ਦੀ 1270 ਕਿਲੋਮੀਟਰ ਲੰਮੀ ਕੁਦਰਤੀ ਗੈਸ ਪਾਈਪਲਾਈਨ ’ਤੇ 14 ਫਰਵਰੀ ਨੂੰ ਧਮਾਕੇ ਕੀਤੇ ਗਏ ਸਨ। -ਏਪੀ

Advertisement
Author Image

sukhwinder singh

View all posts

Advertisement
Advertisement
×