ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਇਜ਼ਰਾਇਲੀ ਸੈਨਾ ਦੇ ਟੈਂਕ ਦੱਖਣੀ ਗਾਜ਼ਾ ਦੇ ਸ਼ਹਿਰ ਰਾਫਾਹ ਵਿੱਚ ਦਾਖ਼ਲ

07:20 AM May 08, 2024 IST
ਇਜ਼ਰਾਇਲੀ ਹਮਲੇ ਕਾਰਨ ਰਾਫਾਹ ’ਚ ਨੁਕਸਾਨੀ ਇਮਾਰਤ। -ਫੋਟੋ: ਰਾਇਟਰਜ਼

ਯੇਰੂਸ਼ਲਮ, 7 ਮਈ
ਇਜ਼ਰਾਇਲੀ ਟੈਂਕ ਦੱਖਣੀ ਗਾਜ਼ਾ ਸ਼ਹਿਰ ਰਾਫਾਹ ਵਿੱਚ ਦਾਖ਼ਲ ਹੋ ਗਏ ਹਨ ਅਤੇ ਗੁਆਂਢੀ ਦੇਸ਼ ਮਿਸਰ ਦੇ ਨਾਲ ਇਸ ਦੀ ਸਰਹੱਦ ਤੋਂ ਲਗਪਗ 200 ਮੀਟਰ ਅੰਦਰ ਤੱਕ ਪਹੁੰਚ ਗਏ ਹਨ। ਫਲਸਤੀਨੀ ਦੇ ਸੁਰੱਖਿਆ ਅਧਿਕਾਰੀ ਅਤੇ ਮਿਸਰ ਦੇ ਇੱਕ ਅਧਿਕਾਰੀ ਨੇ ਇਹ ਦਾਅਵਾ ਕੀਤਾ ਹੈ। ਇਹ ਕਦਮ ਹਮਾਸ ਵੱਲੋਂ ਮਿਸਰ ਅਤੇ ਕਤਰ ਦੇ ਜੰਗਬੰਦੀ ਪ੍ਰਸਤਾਵ ਨੂੰ ਸਵੀਕਾਰ ਕਰਨ ਦੇ ਐਲਾਨ ਤੋਂ ਕੁਝ ਘੰਟੇ ਬਾਅਦ ਚੁੱਕਿਆ ਗਿਆ ਹੈ।
ਮਿਸਰ ਦੇ ਅਧਿਕਾਰੀ ਨੇ ਕਿਹਾ ਕਿ ਜਾਪਦਾ ਹੈ ਕਿ ਅਪਰੇਸ਼ਨ ਦਾ ਘੇਰਾ ਸੀਮਤ ਸੀ। ਉਸ ਨੇ ਅਤੇ ਹਮਾਸ ਦੇ ਅਲ-ਅਕਸਾ ਟੀਵੀ ਨੇ ਕਿਹਾ ਕਿ ਇਜ਼ਰਾਇਲੀ ਅਧਿਕਾਰੀਆਂ ਨੇ ਮਿਸਰ ਵਾਸੀਆਂ ਨੂੰ ਸੂਚਿਤ ਕੀਤਾ ਕਿ ਕਾਰਵਾਈ ਪੂਰੀ ਹੋਣ ਮਗਰੋਂ ਫੌਜ ਵਾਪਸ ਚਲੀ ਜਾਵੇਗੀ। ਉਧਰ, ਇਜ਼ਰਾਇਲੀ ਫੌਜ ਨੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਐਤਵਾਰ ਨੂੰ ਰਾਫਾਹ ਬਾਰਡਰ ਨੇੜੇ ਹਮਾਸ ਦੇ ਲੜਾਕਿਆਂ ਨੇ ਦੱਖਣੀ ਇਜ਼ਰਾਈਲ ਵਿੱਚ ਮੋਰਟਾਰ ਦਾਗੇ, ਜਿਸ ਵਿੱਚ ਚਾਰ ਇਜ਼ਰਾਇਲੀ ਫੌਜੀਆਂ ਦੀ ਮੌਤ ਹੋ ਗਈ।
ਇਜ਼ਰਾਇਲੀ ਆਗੂਆਂ ਵੱਲੋਂ ਗਾਜ਼ਾ ਪੱਟੀ ਦੇ ਰਾਫਾਹ ਸ਼ਹਿਰ ਵਿੱਚ ਫੌਜੀ ਕਾਰਵਾਈ ਨੂੰ ਮਨਜ਼ੂਰੀ ਦਿੱਤੇ ਜਾਣ ਮਗਰੋਂ ਇਜ਼ਰਾਈਲ ਦੀ ਫੌਜ ਇਲਾਕੇ ਵਿੱਚ ਹਮਾਸ ਦੇ ਟਿਕਾਣਿਆਂ ’ਤੇ ਹਮਲੇ ਕਰ ਰਹੀ ਹੈ। ਇਹ ਕਦਮ ਹਮਾਸ ਵੱਲੋਂ ਮਿਸਰ ਅਤੇ ਕਤਰ ਦੇ ਜੰਗਬੰਦੀ ਪ੍ਰਸਤਾਵ ਨੂੰ ਸਵੀਕਾਰ ਕਰਨ ਦੇ ਐਲਾਨ ਤੋਂ ਕੁਝ ਘੰਟੇ ਬਾਅਦ ਚੁੱਕਿਆ ਗਿਆ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਦਫਤਰ ਨੇ ਕਿਹਾ ਕਿ ਇਹ ਪ੍ਰਸਤਾਵ ‘ਇਜ਼ਰਾਈਲ ਦੀਆਂ ਪ੍ਰਮੁੱਖ ਮੰਗਾਂ ਮੁਤਾਬਕ’ ਨਹੀਂ ਹੈ, ਪਰ ਉਹ ਫਿਰ ਵੀ ਜੰਗਬੰਦੀ ਸਮਝੌਤੇ ’ਤੇ ਗੱਲਬਾਤ ਜਾਰੀ ਰੱਖਣ ਲਈ ਵਾਰਤਾਕਾਰਾਂ ਨੂੰ ਭੇਜੇਗਾ।
ਹਮਾਸ ਨੇ ਸੋਮਵਾਰ ਨੂੰ ਐਲਾਨ ਕੀਤਾ ਸੀ ਉਸਨੇ ਮਿਸਰ ਤੇ ਕਤਰ ਦੇ ਜੰਗਬੰਦੀ ਦੇ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਹੈ, ਪਰ ਇਜ਼ਰਾਈਲ ਨੇ ਕਿਹਾ ਕਿ ਉਹ ਇਸ ਪ੍ਰਸਤਾਵ ਦਾ ਅਧਿਐਨ ਕਰ ਰਿਹਾ ਹੈ। ਇਸ ਕਾਰਨ ਇਹ ਯਕੀਨੀ ਨਹੀਂ ਹੈ ਕਿ ਗਾਜ਼ਾ ਵਿੱਚ ਸੱਤ ਮਹੀਨਿਆਂ ਤੋਂ ਚੱਲ ਰਹੀ ਜੰਗ ਨੂੰ ਰੋਕਣ ਲਈ ਕੋਈ ਸਮਝੌਤਾ ਹੋਇਆ ਹੈ ਜਾਂ ਨਹੀਂ। ਇਹ ਸਮਝੌਤਾ ਹੋਰ ਖ਼ੂਨ-ਖ਼ਰਾਬੇ ਦੀ ਸੰਭਾਵਨਾ ਨੂੰ ਰੋਕਣ ਲਈ ਉਮੀਦ ਦੀ ਕਿਰਨ ਸੀ। ਕੁਝ ਘੰਟੇ ਪਹਿਲਾਂ, ਇਜ਼ਰਾਈਲ ਨੇ ਲਗਪਗ ਇਕ ਲੱਖ ਫਲਸਤੀਨੀਆਂ ਨੂੰ ਦੱਖਣੀ ਗਾਜ਼ਾ ਸ਼ਹਿਰ ਰਫਾਹ ਨੂੰ ਖਾਲੀ ਕਰਨ ਦਾ ਆਦੇਸ਼ ਦਿੱਤਾ ਸੀ। ਇਸ ਤੋਂ ਸੰਕੇਤ ਗਿਆ ਸੀ ਛੇਤੀ ਹੀ ਹਮਲਾ ਕੀਤਾ ਜਾਵੇਗਾ। ਅਮਰੀਕਾ ਅਤੇ ਇਜ਼ਰਾਈਲ ਦੇ ਹੋਰ ਪ੍ਰਮੁੱਖ ਸਹਿਯੋਗੀ ਰਾਫਾਹ ’ਤੇ ਹਮਲੇ ਦਾ ਵਿਰੋਧ ਕਰ ਰਹੇ ਹਨ। ਇਸ ਸ਼ਹਿਰ ਵਿੱਚ ਲਗਪਗ 14 ਲੱਖ ਫਲਸਤੀਨੀਆਂ ਨੇ ਸ਼ਰਨ ਲੈ ਰੱਖੀ ਹੈ, ਜੋ ਗਾਜ਼ਾ ਦੀ ਅੱਧੀ ਤੋਂ ਵੱਧ ਆਬਾਦੀ ਦੇ ਬਰਾਬਰ ਹਨ। -ਏਪੀ

Advertisement

Advertisement
Advertisement