ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਇਜ਼ਰਾਈਲ ਵੱਲੋਂ ਉੱਤਰੀ ਲਿਬਨਾਨ ’ਚ ਹਵਾਈ ਹਮਲਾ; 20 ਹਲਾਕ

07:39 AM Nov 11, 2024 IST
ਗਾਜ਼ਾ ਪੱਟੀ ਦੇ ਜਬਾਲੀਆ ’ਚ ਹਮਲੇ ਵਾਲੀ ਥਾਂ ’ਤੇ ਇਕੱਠੇ ਹੋਏ ਫਲਸਤੀਨੀ ਲੋਕ। -ਫੋਟੋ: ਰਾਇਟਰਜ਼

ਦੀਰ-ਅਲ ਬਲਾਹ (ਗਾਜ਼ਾ ਪੱਟੀ), 10 ਨਵੰਬਰ
ਲਿਬਨਾਨ ਦੇ ਉੱਤਰੀ ਹਿੱਸੇ ’ਚ ਇਜ਼ਰਾਈਲ ਵੱਲੋਂ ਕੀਤੇ ਗਏ ਹਵਾਈ ਹਮਲੇ ਵਿੱਚ 20 ਵਿਅਕਤੀ ਮਾਰੇ ਗਏ ਹਨ। ਸਿਹਤ ਮੰਤਰਾਲੇ ਨੇ ਅੱਜ ਇਹ ਜਾਣਕਾਰੀ ਦਿੱਤੀ।
ਸਿਹਤ ਮੰਤਰਾਲੇ ਦੇ ਅਧਿਕਾਰੀਆਂ ਨੇ ਕਿਹਾ ਕਿ ਇਹ ਹਮਲਾ ਬੈਰੂਤ ਦੇ ਉੱਤਰ ’ਚ ਸਥਿਤ ਅਲਮਤ ਪਿੰਡ ਵਿੱਚ ਹੋਇਆ। ਇਹ ਇਲਾਕਾ ਦੇਸ਼ ਦੇ ਦੱਖਣ ਅਤੇ ਪੂਰਬ ਦੇ ਉਨ੍ਹਾਂ ਇਲਾਕਿਆਂ ਤੋਂ ਕਾਫੀ ਦੂਰ ਹੈ, ਜਿੱਥੇ ਕੱਟੜਪੰਥੀ ਸੰਗਠਨ ਹਿਜ਼ਬੁੱਲ੍ਹਾ ਦੀ ਮੁੱਖ ਤੌਰ ’ਤੇ ਮੌਜੂਦਗੀ ਹੈ।
ਇਸ ਦੌਰਾਨ ਗਾਜ਼ਾ ਪੱਟੀ ਦੇ ਇੱਕ ਹਸਪਤਾਲ ਦੇ ਡਾਇਰੈਕਟਰ ਨੇ ਕਿਹਾ ਕਿ ਖੇਤਰ ਦੇ ਉੱਤਰੀ ਹਿੱਸੇ ’ਚ ਇੱਕ ਘਰ ਉੱਤੇ ਹਮਲੇ ਤੋਂ ਬਾਅਦ ਹਸਪਤਾਲ ਵਿੱਚ 17 ਲਾਸ਼ਾਂ ਲਿਆਂਦੀਆਂ ਗਈਆਂ। ਗਾਜ਼ਾ ਸਿਟੀ ਦੇ ਅਲ-ਆਹਲੀ ਹਸਪਤਾਲ ਦੇ ਡਾਇਰੈਕਟਰ ਡਾ. ਫਾਦਲ ਨਈਮ ਨੇ ਕਿਹਾ ਕਿ ਮ੍ਰਿਤਕਾਂ ਵਿੱਚ ਨੌਂ ਔਰਤਾਂ ਸ਼ਾਮਲ ਹਨ। ਨਈਮ ਨੇ ਦੱਸਿਆ ਕਿ ਉਹ ਸਾਰੇ ਜਬਾਲੀਆ ਦੇ ਸ਼ਰਨਾਰਥੀ ਕੈਂਪ ’ਚ ਇੱੱਕ ਮਕਾਨ ’ਤੇ ਹਮਲੇ ’ਚ ਮਾਰੇ ਗਏ। ਇਜ਼ਰਾਈਲ ਵੱਲੋਂ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਇਸ ਇਲਾਕੇ ’ਚ ਹਮਲੇ ਕੀਤੇ ਜਾ ਰਹੇ ਹਨ। -ਏਪੀ

Advertisement

Advertisement