ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਇਜ਼ਰਾਈਲ ਵੱਲੋਂ ਰਾਫ਼ਾਹ ਖਾਲੀ ਕਰਨ ਦੇ ਨਵੇਂ ਹੁਕਮ ਜਾਰੀ

08:02 AM May 12, 2024 IST

ਰਾਫ਼ਾਹ: ਇਜ਼ਰਾਈਲ ਨੇ ਗਾਜ਼ਾ ਦੇ ਦੱਖਣੀ ਸ਼ਹਿਰ ਰਾਫ਼ਾਹ ਨੂੰ ਖਾਲੀ ਕਰਨ ਦੇ ਨਵੇਂ ਹੁਕਮ ਜਾਰੀ ਕੀਤੇ ਹਨ। ਪਹਿਲਾਂ ਹੀ ਲੱਖਾਂ ਲੋਕਾਂ ਨੇ ਉਥੋਂ ਹੋਰ ਥਾਵਾਂ ਲਈ ਚਾਲੇ ਪਾ ਦਿੱਤੇ ਹਨ। ਇਜ਼ਰਾਈਲ ਨੇ ਰਾਫ਼ਾਹ ਦੇ ਪੂਰਬੀ ਹਿੱਸੇ ਨੂੰ ਪਹਿਲਾਂ ਹੀ ਖਾਲੀ ਕਰਵਾ ਲਿਆ ਹੈ ਅਤੇ ਉਸ ਨੇ ਸੰਘਣੀ ਆਬਾਦੀ ਵਾਲੇ ਕੇਂਦਰੀ ਇਲਾਕੇ ਵੱਲ ਕਾਰਵਾਈ ਆਰੰਭ ਦਿੱਤੀ ਹੈ। ਉਂਜ ਇਜ਼ਰਾਈਲ ਨੇ ਰਾਫ਼ਾਹ ’ਤੇ ਪੂਰੀ ਤਾਕਤ ਨਾਲ ਹਮਲਾ ਨਹੀਂ ਬੋਲਿਆ ਹੈ। ਰਾਫ਼ਾਹ ਖਾਲੀ ਕਰਨ ਦਾ ਨਵਾਂ ਹੁਕਮ ਉਸ ਵੇਲੇ ਜਾਰੀ ਹੋਇਆ ਹੈ ਜਦੋਂ ਕੌਮਾਂਤਰੀ ਪੱਧਰ ’ਤੇ ਉਸ ਦੀ ਆਲੋਚਨਾ ਹੋ ਰਹੀ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਪਹਿਲਾਂ ਹੀ ਰਾਫ਼ਾਹ ’ਤੇ ਹਮਲਾ ਕਰਨ ਲਈ ਇਜ਼ਰਾਈਲ ਨੂੰ ਮਾਰੂ ਹਥਿਆਰ ਨਾ ਦੇਣ ਦਾ ਐਲਾਨ ਕੀਤਾ ਹੋਇਆ ਹੈ। ਅਮਰੀਕਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਜ਼ਰਾਈਲ ਵੱਲੋਂ ਹਮਾਸ ਖ਼ਿਲਾਫ਼ ਜੰਗ ਦੌਰਾਨ ਆਮ ਲੋਕਾਂ ਦੀ ਸੁਰੱਖਿਆ ਨਾ ਕਰਨ ਦੇ ਕੌਮਾਂਤਰੀ ਕਾਨੂੰਨ ਦੀ ਉਲੰਘਣਾ ਕਰਨ ਦੇ ਸਬੂਤ ਹਨ। ਬਾਇਡਨ ਸਰਕਾਰ ਦਾ ਇਜ਼ਰਾਈਲ ਖ਼ਿਲਾਫ਼ ਇਹ ਸਭ ਤੋਂ ਤਿੱਖਾ ਬਿਆਨ ਹੈ। -ਏਪੀ

Advertisement

Advertisement
Advertisement