For the best experience, open
https://m.punjabitribuneonline.com
on your mobile browser.
Advertisement

ISRAEL-INDIAN-WORKERS ਇਜ਼ਰਾਇਲੀ ਸੁਰੱਖਿਆ ਬਲਾਂ ਨੇ ਬੰਦੀ ਬਣਾ ਕੇ ਰੱਖੇ ਦਸ ਭਾਰਤੀ ਕਾਮੇ ਛੁਡਾਏ

10:16 PM Mar 06, 2025 IST
israel indian workers ਇਜ਼ਰਾਇਲੀ ਸੁਰੱਖਿਆ ਬਲਾਂ ਨੇ ਬੰਦੀ ਬਣਾ ਕੇ ਰੱਖੇ ਦਸ ਭਾਰਤੀ ਕਾਮੇ ਛੁਡਾਏ
ਫਾਈਲ ਫੋਟੋ।
Advertisement

ਯੇਰੂਸ਼ਲਮ, 6 ਮਾਰਚ
ISRAEL-INDIAN-WORKERS ਇਜ਼ਰਾਇਲੀ ਸੁਰੱਖਿਆ ਬਲਾਂ ਨੇ ਪੱਛਮੀ ਕੰਢੇ (West Bank) ਦੇ ਇਕ ਪਿੰਡ ਵਿਚ ਪਿਛਲੇ ਇਕ ਮਹੀਨੇ ਤੋਂ ਬੰਦੀ ਬਣਾ ਕੇ ਰੱਖੇ ਦਸ ਭਾਰਤੀ ਕਾਮਿਆਂ ਨੂੰ ਛੁਡਾਇਆ ਹੈ।

Advertisement

ਸਥਾਨਕ ਮੀਡੀਆ ਨੇ ਇਜ਼ਰਾਇਲੀ ਆਬਾਦੀ ਤੇ ਪਰਵਾਸ ਅਥਾਰਿਟੀ ਦੇ ਹਵਾਲੇ ਨਾਲ ਕਿਹਾ ਕਿ ਇਨ੍ਹਾਂ ਭਾਰਤੀ ਕਾਮਿਆਂ ਨੂੰ ਕੰਮ ਦੇ ਬਹਾਨੇ ਸੱਦ ਕੇ ਮਗਰੋਂ ਬੰਦੀ ਬਣਾ ਲਿਆ ਗਿਆ।

Advertisement
Advertisement

ਰਿਪੋਰਟ ਮੁਤਾਬਕ ਭਾਰਤੀ ਕਾਮਿਆਂ ਦੇ ਪਾਸਪੋਰਟ ਖੋਹ ਲਏ ਗਏ ਤੇ ਮਗਰੋਂ ਇਜ਼ਰਾਈਲ ਵਿਚ ਦਾਖਲੇ ਲਈ ਇਨ੍ਹਾਂ ਪਾਸਪੋਰਟਾਂ ਦੀ ਦੁਰਵਰਤੋਂ ਕੀਤੀ ਗਈ।

ਟਾਈਮਜ਼ ਆਫ਼ ਇਜ਼ਰਾਈਲ ਨੇ ਅਥਾਰਿਟੀਜ਼ ਦੇ ਹਵਾਲੇ ਨਾਲ ਕਿਹਾ ਕਿ ਇਹ ਭਾਰਤੀ ਕਾਮੇ ਅਸਲ ਵਿਚ ਨਿਰਮਾਣ ਸਨਅਤ ਵਿਚ ਕੰਮ ਕਰਨ ਲਈ ਇਜ਼ਰਾਈਲ ਆਏ ਸਨ।

ਇਜ਼ਰਾਇਲੀ ਰੱਖਿਆ ਬਲਾਂ (ਆਈਡੀਐੱਫ) ਤੇ ਨਿਆਂ ਮੰਤਰਾਲੇ ਦੀ ਸਾਂਝੀ ਕਾਰਵਾਈ ਤਹਿਤ ਆਬਾਦੀ ਤੇ ਪਰਵਾਸ ਅਥਾਰਿਟੀ ਦੀ ਅਗਵਾਈ ’ਚ ਅੱਧੀ ਰਾਤ ਨੂੰ ਕੀਤੇ ਆਪਰੇਸ਼ਨ ਦੌਰਾਨ ਭਾਰਤੀ ਨਾਗਰਿਕਾਂ ਨੂੰ ਛੁਡਵਾਇਆ ਗਿਆ।

ਰਿਪੋਰਟ ਮੁਤਾਬਕ ਇਨ੍ਹਾਂ ਭਾਰਤੀ ਕਾਮਿਆਂ ਨੂੰ ਸੁਰੱਖਿਅਤ ਟਿਕਾਣਿਆਂ ’ਤੇ ਤਬਦੀਲ ਕਰ ਦਿੱਤਾ ਗਿਆ ਹੈ। ਆਈਡੀਐੱਫ ਨੇ ਭਾਰਤੀ ਨਾਗਰਿਕਾਂ ਦੇ ਪਾਸਪੋਰਟ ਉਨ੍ਹਾਂ ਨੂੰ ਮੋੜ ਦਿੱਤੇ ਹਨ।

ਪਿਛਲੇ ਇਕ ਸਾਲ ਵਿਚ ਕੋਈ 16,000 ਕਾਮੇ ਭਾਰਤ ਤੋਂ ਇਜ਼ਰਾਈਲ ਆਏ ਹਨ ਕਿਉਂਕਿ ਹਮਾਸ ਵੱਲੋਂ 7 ਅਕਤੂਬਰ 2023 ਨੂੰ ਕੀਤੇ ਹਮਲੇ ਮਗਰੋਂ ਹਜ਼ਾਰਾਂ ਫਲਸਤੀਨੀ ਉਸਾਰੀ ਕਾਮਿਆਂ ਦੇ ਇਜ਼ਰਾਈਲ ਵਿਚ ਦਾਖ਼ਲੇ ’ਤੇ ਰੋਕ ਲਾ ਦਿੱਤੀ ਗਈ ਸੀ। -ਪੀਟੀਆਈ

Advertisement
Tags :
Author Image

Advertisement