ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਇਜ਼ਰਾਈਲ ਨੇ ਯਮਨ ਵੱਲੋਂ ਦਾਗ਼ੀ ਮਿਜ਼ਾਈਲ ਫੁੰਡੀ

07:37 AM Jul 22, 2024 IST

ਯੇਰੂਸ਼ਲਮ, 21 ਜੁਲਾਈ
ਇਜ਼ਰਾਈਲ ਵੱਲੋਂ ਪੱਛਮੀ ਯਮਨ ’ਚ ਹੂਤੀਆਂ ਦੇ ਟਿਕਾਣਿਆਂ ’ਤੇ ਕੀਤੇ ਗਏ ਹਵਾਈ ਹਮਲਿਆਂ ਤੋਂ ਕੁਝ ਘੰਟਿਆਂ ਬਾਅਦ ਇਜ਼ਰਾਇਲੀ ਸੈਨਾ ਨੇ ਕਿਹਾ ਕਿ ਉਸ ਨੇ ਅੱਜ ਤੜਕੇ ਯਮਨ ਤੋਂ ਦਾਗੀ ਗਈ ਇੱਕ ਮਿਜ਼ਾਈਲ ਨੂੰ ਹੇਠਾਂ ਸੁੱਟ ਲਿਆ ਹੈ।
ਤਲ ਅਵੀਵ ’ਤੇ ਹੂਤੀਆਂ ਵੱਲੋਂ ਕੀਤੇ ਗਏ ਡਰੋਨ ਹਮਲੇ ਦੇ ਜਵਾਬ ਵਿੱਚ ਇਜ਼ਰਾਈਲ ਵੱਲੋਂ ਕੀਤੇ ਹਵਾਈ ਹਮਲੇ ਹੂਤੀਆਂ ਖ਼ਿਲਾਫ਼ ਇਜ਼ਰਾਈਲ ਦੀ ਪਹਿਲੀ ਕਾਰਵਾਈ ਦੱਸੀ ਜਾ ਰਹੀ ਹੈ। ਇਰਾਨ ਤੇ ਹੂਤੀਆਂ ਵਿਚਾਲੇ ਹੋਈ ਇਸ ਹਿੰਸਕ ਕਾਰਵਾਈ ਨੇ ਜੰਗ ਦਾ ਇੱਕ ਨਵਾਂ ਮੋਰਚਾ ਖੁੱਲ੍ਹਣ ਦੀ ਚਿਤਾਵਨੀ ਦੇ ਦਿੱਤੀ ਹੈ ਕਿਉਂਕਿ ਇਜ਼ਰਾਈਲ ਪੂਰੇ ਖੇਤਰ ’ਚ ਇਰਾਨ ਦੇ ਲੁਕਵੇਂ ਹਮਾਇਤੀਆਂ ਨਾਲ ਜੰਗ ਲੜ ਰਿਹਾ ਹੈ।
ਇਜ਼ਰਾਇਲੀ ਸੈਨਾ ਨੇ ਬੀਤੇ ਦਿਨ ਪੱਛਮੀ ਯਮਨ ਦੇ ਸਾਹਿਲੀ ਸ਼ਹਿਰ ਹੋਦੇਈਦਾਹ ’ਤੇ ਹਵਾਈ ਹਮਲੇ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ ਜੋ ਹੂਤੀਆਂ ਦਾ ਮਜ਼ਬੂਤ ਇਲਾਕਾ ਹੈ। ਸੈਨਾ ਨੇ ਕਿਹਾ ਕਿ ਹੂਤੀਆਂ ਵੱਲੋਂ ਕੀਤੇ ਗਏ ਸੈਂਕੜੇ ਹਮਲਿਆਂ ਦੇ ਜਵਾਬ ਵਿੱਚ ਇਜ਼ਰਾਈਲ ਨੇ ਅਮਰੀਕਾ ’ਚ ਬਣੇ ਐੱਫ-15 ਤੇ ਐੱਫ-35 ਲੜਾਕੂ ਜਹਾਜ਼ਾਂ ਦੀ ਮਦਦ ਨਾਲ ਹਮਲੇ ਕੀਤੇ ਗਏ ਹਨ। ਇਜ਼ਰਾਈਲ ਨੇ ਅਮਰੀਕਾ, ਬਰਤਾਨੀਆ ਤੇ ਖੇਤਰ ’ਚ ਹੋਰ ਪੱਛਮੀ ਸਹਿਯੋਗੀਆਂ ਨਾਲ ਮਿਲ ਕੇ ਤਕਰੀਬਨ ਸਾਰੇ ਹੂਤੀ ਮਿਜ਼ਾਈਲਾਂ ਤੋ ਡਰੋਨਾਂ ਨੂੰ ਫੁੰਡ ਸੁੱਟਿਆ ਹੈ। -ਏਪੀ

Advertisement

Advertisement
Advertisement