For the best experience, open
https://m.punjabitribuneonline.com
on your mobile browser.
Advertisement

ਇਜ਼ਰਾਈਲ ਸਫ਼ਾਰਤਖ਼ਾਨਾ ਧਮਾਕਾ: ਸੀਸੀਟੀਵੀ ’ਚ ਨਜ਼ਰ ਆਏ ਦੋ ਮਸ਼ਕੂਕ ਨੌਜਵਾਨ, ਦਿੱਲੀ ’ਚ ਸੁਰੱਖਿਆ ਵਧਾਈ

12:07 PM Dec 27, 2023 IST
ਇਜ਼ਰਾਈਲ ਸਫ਼ਾਰਤਖ਼ਾਨਾ ਧਮਾਕਾ  ਸੀਸੀਟੀਵੀ ’ਚ ਨਜ਼ਰ ਆਏ ਦੋ ਮਸ਼ਕੂਕ ਨੌਜਵਾਨ  ਦਿੱਲੀ ’ਚ ਸੁਰੱਖਿਆ ਵਧਾਈ
Advertisement

ਨਵੀਂ ਦਿੱਲੀ, 27 ਦਸੰਬਰ
ਦਿੱਲੀ ਦੇ ਚਾਣਕਿਆਪੁਰੀ ਸਥਿਤ ਇਜ਼ਰਾਈਲ ਸਫ਼ਾਰਤਖ਼ਾਨੇ ਨੇੜੇ ਮੰਗਲਵਾਰ ਸ਼ਾਮ ਨੂੰ ਹੋਏ ਧਮਾਕੇ ਦੇ ਮਾਮਲੇ ਵਿਚ ਸੀਸੀਟੀਵੀ ਕੈਮਰੇ ਵਿਚ ਦੋ ਮਸ਼ਕੂਕ ਨੌਜਵਾਨ ਨਜ਼ਰ ਆਏ ਹਨ। ਸੂਤਰਾਂ ਨੇ ਦੱਸਿਆ ਕਿ ਧਮਾਕੇ ਤੋਂ ਥੋੜ੍ਹੀ ਦੇਰ ਪਹਿਲਾਂ ਘਟਨਾ ਵਾਲੀ ਥਾਂ ਦੇ ਨੇੜੇ ਦੋ ਨੌਜਵਾਨਾਂ ਨੂੰ ਸੜਕ 'ਤੇ ਜਾਂਦੇ ਦੇਖਿਆ ਜਾ ਸਕਦਾ ਸੀ। ਅਧਿਕਾਰੀ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਦਿੱਲੀ ਪੁਲੀਸ ਨੇ ਰਾਸ਼ਟਰੀ ਰਾਜਧਾਨੀ 'ਚ ਸੁਰੱਖਿਆ ਅਤੇ ਗਸ਼ਤ ਵਧਾ ਦਿੱਤੀ ਹੈ। ਸੁਰੱਖਿਆ ਏਜੰਸੀਆਂ ਨੇ ਅਬਦੁਲ ਕਲਾਮ ਰੋਡ ਅਤੇ ਪ੍ਰਿਥਵੀਰਾਜ ਰੋਡ 'ਤੇ ਕਈ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਹੈ। ਘਟਨਾ ਸਥਾਨ ਦਾ ਦੌਰਾ ਕਰਨ ਵਾਲੇ ਸੁਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਘਟਨਾ ਸਥਾਨ 'ਤੇ ਵਿਸਫੋਟਕ ਦਾ ਕੋਈ ਨਿਸ਼ਾਨ ਨਹੀਂ ਮਿਲਿਆ ਇਸ ਲਈ ਰਸਾਇਣਕ ਧਮਾਕੇ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਵਾਲੀ ਥਾਂ ਤੋਂ ਇਜ਼ਰਾਈਲ ਦੇ ਰਾਜਦੂਤ ਨੂੰ ਅਪਮਾਨਜਨਕ ਭਾਸ਼ਾ ਵਿੱਚ ਸੰਬੋਧਿਤ ਪੱਤਰ ਬਰਾਮਦ ਕੀਤਾ ਗਿਆ ਹੈ।

Advertisement

Advertisement
Author Image

Advertisement
Advertisement
×