ਉੱਤਰੀ ਗਾਜ਼ਾ ਵਿੱਚ ਮਸਜਿਦ ਤੇ ਸਕੂਲ ’ਤੇ ਇਜ਼ਰਾਇਲੀ ਹਮਲੇ ’ਚ 24 ਹਲਾਕ
12:30 PM Oct 06, 2024 IST
ਗਾਜ਼ਾ ਪੱਟੀ ਦੇ ਅਸ਼ਕੈਲੋਨ ’ਚ ਇਜ਼ਾਰਾਈਲ ਦੇ ਹਮਲਿਆਂ ਦੌਰਾਨ ਇਕ ਔਰਤ ਤੇ ਉਸ ਬੱਚੇ ਨੂੰ ਸੁਰੱਖਿਅਤ ਥਾ ਵੱਲ ਲਿਜਾਂਦੇ ਹੋਏ ਸੁਰੱਖਿਆ ਮੁਲਾਜ਼ਮ। ਫੋਟੋ: -ਏਪੀ/ਪੀਟੀਆਈ
Advertisement
ਡੀਰ ਅਲ-ਬਲਾਹ(ਗਾਜ਼ਾ ਪੱਟੀ)/ਕਾਹਿਰਾ, 6 ਅਕਤੂਬਰ
Advertisement
ਇਜ਼ਰਾਈਲ ਵੱਲੋਂ ਐਤਵਾਰ ਵੱਡੇ ਤੜਕੇ ਗਾਜ਼ਾ ਪੱਟੀ ਵਿਚ ਇਕ ਮਸਜਿਦ ਤੇ ਸਕੂਲ ’ਤੇ ਕੀਤੇ ਹਮਲੇ ਵਿਚ ਘੱਟੋ-ਘੱਟ 24 ਵਿਅਕਤੀਆਂ ਦੀ ਮੌਤ ਤੇ 93 ਹੋਰ ਜ਼ਖ਼ਮੀ ਹੋ ਗਏ। ਫ਼ਲਸਤੀਨ ਦੇ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਉੱਤਰੀ ਗਾਜ਼ਾ ਵਿਚ ਸ਼ਨਿੱਚਰਵਾਰ ਰਾਤ ਤੋਂ 20 ਹੋਰ ਵਿਅਕਤੀ ਮਾਰੇ ਗਏ ਹਨ। ਇਜ਼ਰਾਈਲ ਨੇ ਉੱਤਰੀ ਗਾਜ਼ਾ ਤੇ ਲਿਬਨਾਨ ਦੀ ਰਾਜਧਾਨੀ ਬੈਰੂਤ ਦੇ ਦੱਖਣੀ ਹਿੱਸੇ ਵਿਚ ਬੰਬਾਰੀ ਤੇਜ਼ ਕਰ ਦਿੱਤੀ ਹੈ। ਇਜ਼ਰਾਈਲ ਨੇ ਜਿਸ ਸ਼ੁਹਾਦਾ ਅਲ-ਅਕਸਾ ਮਸਜਿਦ ਤੇ ਇਬਨ ਰੁਸ਼ਦ ਸਕੂਲ ਨੂੰ ਨਿਸ਼ਾਨਾ ਬਣਾਇਆ। ਉਹ ਕੇਂਦਰੀ ਕਸਬੇ ਡੀਰ ਅਲ-ਬਲਾਹ ਵਿਚ ਮੁੱਖ ਹਸਪਤਾਲ ਦੇ ਬਿਲਕੁਲ ਨਾਲ ਹਨ। ਇਨ੍ਹਾਂ ਵਿਚ ਘਰੋਂ ਬੇਘਰ ਲੋਕਾਂ ਨੇ ਪਨਾਹ ਲਈ ਹੋਈ ਸੀ। ਇਜ਼ਰਾਈਲ ਨੇ ਦਾਅਵਾ ਕੀਤਾ ਕਿ ਮਸਜਿਦ ਤੇ ਸਕੂਲ ਵਿਚ ਹਮਾਸ ਦਾ ਕਮਾਂਡ ਤੇ ਕੰਟਰੋਲ ਸੈਂਟਰ ਮੌਜੂਦ ਸੀ। ਹਮਾਸ ਨੇ ਹਾਲਾਂਕਿ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। -ਏਪੀ/ਰਾਇਟਰਜ਼
Advertisement
Advertisement