ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਇਜ਼ਰਾਈਲ ਜੰਗਬੰਦੀ ਸਮਝੌਤੇ ਲਈ ਰਾਜ਼ੀ, ਹਮਾਸ ਵੀ ਹਾਮੀ ਭਰੇ: ਬਲਿੰਕਨ

07:25 AM Aug 21, 2024 IST
ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਆਪਣੇ ਮਿਸਰ ਦੇ ਹਮਰੁਤਬਾ ਬਦਰ ਅਬਦੇਲਤੀ ਨਾਲ ਗੱਲਬਾਤ ਕਰਦੇ ਹੋਏ। -ਫੋਟੋ: ਰਾਇਟਰਜ਼

ਵਾਸ਼ਿੰਗਟਨ, 20 ਅਗਸਤ
ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਦਾ ਕਹਿਣਾ ਹੈ ਕਿ ਇਜ਼ਰਾਈਲ ਨੇ ਗਾਜ਼ਾ ’ਚ ਜੰਗਬੰਦੀ ਤੇ ਬੰਦੀਆਂ ਦੀ ਰਿਹਾਈ ਸਬੰਧੀ ਵਖਰੇਵੇਂ ਦੂਰ ਕਰਨ ਦੀ ਤਜਵੀਜ਼ ਸਵੀਕਾਰ ਕਰ ਲਈ ਹੈ। ਉਨ੍ਹਾਂ ਹਮਾਸ ਨੂੰ ਵੀ ਅਜਿਹਾ ਕਰਨ ਦਾ ਸੱਦਾ ਦਿੱਤਾ ਹੈ। 10 ਮਹੀਨੇ ਤੋਂ ਵੀ ਵੱਧ ਸਮਾਂ ਪਹਿਲਾਂ ਗਾਜ਼ਾ ’ਚ ਜੰਗ ਸ਼ੁਰੂ ਹੋਣ ਮਗਰੋਂ ਬਲਿੰਕਨ ਅੱਜ ਮੱਧ ਪੂਰਬ ’ਚ ਆਪਣੇ ਨੌਵੇਂ ਮਿਸ਼ਨ ’ਤੇ ਸਨ। ਉਨ੍ਹਾਂ ਹਾਲਾਂਕਿ ਇਹ ਨਹੀਂ ਦੱਸਿਆ ਕਿ ਕੀ ਇਹ ਤਜਵੀਜ਼ ਹਮਾਸ ਵੱਲੋਂ ਪ੍ਰਗਟਾਈਆਂ ਚਿੰਤਾਵਾਂ ਨਾਲ ਸਬੰਧਤ ਹੈ ਜਾਂ ਨਹੀਂ। ਬਲਿੰਕਨ ਨੇ ਕਿਹਾ ਕਿ ਜੇ ਹਮਾਸ ਇਹ ਤਜਵੀਜ਼ ਸਵੀਕਾਰ ਕਰ ਲੈਂਦਾ ਹੈ ਤਾਂ ਆਉਣ ਵਾਲੇ ਦਿਨਾਂ ’ਚ ਵਾਰਤਾ ਸਮਝੌਤੇ ਨੂੰ ਅਮਲ ’ਚ ਲਿਆਉਣ ਦੀ ਦਿਸ਼ਾ ’ਚ ਅੱਗੇ ਵਧ ਸਕਦੀ ਹੈ। ਉਨ੍ਹਾਂ ਕਿਸੇ ਦਾ ਨਾਂ ਲਏ ਬਿਨਾਂ ਕਿਹਾ ਕਿ ਅਜੇ ਵੀ ਕੁਝ ਗੁੰਝਲਦਾਰ ਮਸਲੇ ਹਨ ਜਿਨ੍ਹਾਂ ਲਈ ਆਗੂਆਂ ਨੂੰ ਸਖ਼ਤ ਫ਼ੈਸਲੇ ਲੈਣੇ ਪੈਣਗੇ। ਬੀਤੇ ਦਿਨ ਇਜ਼ਰਾਈਲ ’ਚ ਮੀਟਿੰਗਾਂ ਮਗਰੋਂ ਅੱਗੇ ਦੀ ਗੱਲਬਾਤ ਲਈ ਬਲਿੰਕਨ ਅੱਜ ਮਿਸਰ ਤੇ ਕਤਰ ਦੀ ਯਾਤਰਾ ਕਰ ਰਹੇ ਹਨ। ਉਨ੍ਹਾਂ ਦੀ ਯਾਤਰਾ ਅਮਰੀਕਾ ਸਮੇਤ ਹੋਰ ਸਾਲਸ ਮੁਲਕਾਂ ਵੱਲੋਂ ਨਵੇਂ ਸਿਰੇ ਤੋਂ ਸਮਝੌਤੇ ਦੀ ਉਮੀਦ ਜ਼ਾਹਿਰ ਕੀਤੇ ਜਾਣ ਤੋਂ ਬਾਅਦ ਕੀਤੀ ਜਾ ਰਹੀ ਹੈ। ਉਨ੍ਹਾਂ ਦੀ ਯਾਤਰਾ ਇਸ ਖਦਸ਼ੇ ਵਿਚਾਲੇ ਵੀ ਹੋਈ ਹੈ ਕਿ ਲਿਬਨਾਨ ’ਚ ਸਿਖਰਲੇ ਅਤਿਵਾਦੀ ਕਮਾਂਡਰਾਂ ਦੀਆਂ ਹੱਤਿਆਵਾਂ ਮਗਰੋਂ ਸੰਘਰਸ਼ ਇੱਕ ਵੱਡੀ ਖੇਤਰੀ ਜੰਗ ’ਚ ਤਬਦੀਲ ਹੋ ਸਕਦਾ ਹੈ ਜਿਸ ਲਈ ਇਰਾਨ ਨੇ ਇਜ਼ਰਾਈਲ ਨੂੰ ਜ਼ਿੰਮੇਵਾਰ ਠਹਿਰਾਇਆ ਹੈ। -ਏਪੀ

Advertisement

ਗਾਜ਼ਾ ’ਚ ਮੁਹਿੰਮ ਦੌਰਾਨ ਛੇ ਬੰਦੀਆਂ ਦੀਆਂ ਲਾਸ਼ਾਂ ਮਿਲੀਆਂ

ਯੇਰੂਸ਼ਲਮ:

ਇਜ਼ਰਾਈਲ ਦੀ ਸੈਨਾ ਨੇ ਕਿਹਾ ਕਿ ਉਸ ਨੇ ਪਿਛਲੇ ਸਾਲ 7 ਅਕਤੂਬਰ ਨੂੰ ਹਮਾਸ ਦੇ ਹਮਲੇ ਦੌਰਾਨ ਬੰਦੀ ਬਣਾਏ ਗਏ ਛੇ ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਸੈਨਾ ਨੇ ਬੀਤੇ ਦਿਨ ਜਾਰੀ ਬਿਆਨ ’ਚ ਕਿਹਾ ਕਿ ਉਸ ਦੇ ਸੈਨਿਕਾਂ ਨੇ ਦੱਖਣੀ ਗਾਜ਼ਾ ’ਚ ਲੰਘੀ ਰਾਤ ਮੁਹਿੰਮ ਦੌਰਾਨ ਇਹ ਲਾਸ਼ਾਂ ਮਿਲੀਆਂ ਹਨ। ਸੈਨਾ ਨੇ ਹਾਲਾਂਕਿ ਇਹ ਨਹੀਂ ਦੱਸਿਆ ਕਿ ਇਹ ਮੌਤਾਂ ਕਦੋਂ ਤੇ ਕਿਸ ਤਰ੍ਹਾਂ ਹੋਈਆਂ। ਇਹ ਲਾਸ਼ਾਂ ਅਜਿਹੇ ਸਮੇਂ ਬਰਾਮਦ ਹੋਈਆਂ ਹਨ ਜਦੋਂ ਅਮਰੀਕਾ, ਮਿਸਰ ਤੇ ਕਤਰ ਇਜ਼ਰਾਈਲ ਤੇ ਹਮਾਸ ਵਿਚਾਲੇ ਜੰਗਬੰਦੀ ਸਮਝੌਤੇ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਸੱਤ ਅਕਤੂਬਰ ਦੇ ਹਮਲੇ ਮਗਰੋਂ ਹੁਣ ਵੀ ਤਕਰੀਬਨ 110 ਲੋਕਾਂ ਨੂੰ ਹਮਾਸ ਨੇ ਬੰਦੀ ਬਣਾਇਆ ਹੋਇਆ ਹੈ। ਇਜ਼ਰਾਇਲੀ ਅਧਿਕਾਰੀਆਂ ਦੇ ਅਨੁਮਾਨ ਅਨੁਸਾਰ ਇਨ੍ਹਾਂ ’ਚੋਂ ਤਕਰੀਬਨ ਤੀਜਾ ਹਿੱਸਾ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। -ਪੀਟੀਆਈ

Advertisement

Advertisement