For the best experience, open
https://m.punjabitribuneonline.com
on your mobile browser.
Advertisement

ਇਸ਼ਤਪ੍ਰੀਤ ਨੇ ਲੰਬੀ ਛਾਲ ਵਿੱਚ ਜਿੱਤਿਆ ਸੋਨੇ ਦਾ ਤਗਮਾ

07:59 AM Sep 29, 2024 IST
ਇਸ਼ਤਪ੍ਰੀਤ ਨੇ ਲੰਬੀ ਛਾਲ ਵਿੱਚ ਜਿੱਤਿਆ ਸੋਨੇ ਦਾ ਤਗਮਾ
ਇਸ਼ਤਪ੍ਰੀਤ ਸਿੰਘ ਸਨਮਾਨ ਹਾਸਿਲ ਕਰਦਾ ਹੋਇਆ। -ਫੋਟੋ: ਚਿੱਲਾ
Advertisement

ਬਨੂੜ

Advertisement

ਇੱਥੋਂ ਦੇ ਹੋਲੀ ਮੈਰੀ ਸਕੂਲ ਦੇ ਇਸ਼ਤਪ੍ਰੀਤ ਸਿੰਘ ਨੇ ਸੀਬੀਐੱਸਈ ਸਕੂਲਾਂ ਦੀਆਂ ਕਲੱਸਟਰ ਖੇਡਾਂ ਵਿੱਚ ਲੰਬੀ ਛਾਲ ਵਿੱਚ ਸੋਨੇ ਦਾ ਤਗਮਾ ਹਾਸਿਲ ਕੀਤਾ ਹੈ। ਸਕੂਲ ਦੇ ਖੇਡ ਅਧਿਆਪਕ ਨਿਰਮੈਲ ਸਿੰਘ ਅਤੇ ਮੈਡਮ ਪਰਵਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਅੰਡਰ-14 ਵਰਗ ਦੇ ਮੁਕਾਬਲਿਆਂ ਵਿੱਚ ਜਿਹੜੇ ਕਿ ਚੰਡੀਗੜ੍ਹ ਵਿੱਚ ਸੰਪੰਨ ਹੋਏ ਵਿਚ ਪਹਿਲਾ ਸਥਾਨ ਹਾਸਿਲ ਕੀਤਾ। ਉਨ੍ਹਾਂ ਦੱਸਿਆ ਕਿ ਜੇਤੂ ਖਿਡਾਰੀ ਹੁਣ ਸੀਬੀਐੱਸਈ ਦੀਆਂ ਕੌਮੀ ਸਕੂਲ ਖੇਡਾਂ ਵਿਚ ਹਿੱਸਾ ਲਵੇਗਾ। ਸਕੂਲ ਦੇ ਡਾਇਰੈਕਟਰ ਸੀਸੀ ਦੇਵਾਸੀ ਨੇ ਜੇਤੂ ਵਿਦਿਆਰਥੀਆਂ ਦਾ ਸਕੂਲ ਪਹੁੰਚਣ ’ਤੇ ਸਵਾਗਤ ਕੀਤਾ। -ਪੱਤਰ ਪ੍ਰੇਰਕ

Advertisement

Advertisement
Author Image

sanam grng

View all posts

Advertisement