ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਇਸ਼ਿਕਾ ਖੁਰਾਣਾ ਮਿਸ ਫਰੈਸ਼ਰ ਬਣੀ

07:07 AM Aug 26, 2024 IST
ਰਾਮਗੜ੍ਹੀਆ ਕਾਲਜ ’ਚ ਫਰੈਸ਼ਰ ਮੁਕਾਬਲੇ ਦੀਆਂ ਜੇਤੂ ਵਿਦਿਆਰਥਣਾਂ। - ਫੋਟੋ: ਬਸਰਾ

ਲੁਧਿਆਣਾ: ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਵਿੱਚ ਨਵੇਂ ਵਿਦਿਅਕ ਵਰ੍ਹੇ ਵਿੱਚ ਦਾਖਲਾ ਲੈਣ ਵਾਲੀਆਂ ਵਿਦਿਆਰਥਣਾਂ ਲਈ ਫਰੈਸ਼ਰ ਪਾਰਟੀ ਦਿੱਤੀ ਗਈ। ਇਸ ਮੌਕੇ ਡਾਇਰੈਕਟਰ ਜੀ ਐੱਸ ਰੈਡੀਏਟਰ ਅਤੇ ਰਜਿੰਦਰ ਕੌਰ ਮੁੱਖ ਮਹਿਮਾਨ ਵਜੋਂ ਸਮਾਗਮ ਵਿੱਚ ਸ਼ਾਮਲ ਹੋਏ ਜਦਕਿ ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਰਣਜੋਧ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਜਯੋਤੀ ਵਰਮਾ ਨੇ ਮੁੱਖ ਮਹਿਮਾਨਾਂ ਦਾ ਸੁਆਗਤ ਕੀਤਾ। ਇਸ ਮੌਕੇ ਵਿਦਿਆਰਥਣਾਂ ਨੇ ਡਾਂਸ, ਗੀਤ-ਸੰਗੀਤ ਅਤੇ ਗਿੱਧਾ, ਭੰਗੜਾ ਆਦਿ ਪੇਸ਼ਕਾਰੀਆਂ ਰਾਹੀਂ ਚੰਗਾ ਰੰਗ ਬੰਨ੍ਹਿਆ। ਪਾਰਟੀ ਦਾ ਮੁੱਖ ਆਕਰਸ਼ਣ ‘ਮਿਸ ਫਰੈਸ਼ਰ’ ਮੁਕਾਬਲਾ ਰਿਹਾ ਜਿਸ ਵਿੱਚ ਬੀ.ਏ .ਭਾਗ ਪਹਿਲਾ ਦੀ ਵਿਦਿਆਰਥਣ ਇਸ਼ਿਕਾ ਖੁਰਾਣਾ ਮਿਸ ਫਰੈਸ਼ਰ ਬਣੀ। ਇਸ ਤੋਂ ਇਲਾਵਾ ਅੰਕਿਤਾ ਸ਼ਰਮਾ- ਫਸਟ ਰਨਰਅਪ ਤੇ ਕਨਨਪ੍ਰੀਤ ਕੌਰ ਨੇ ਸੈਕਿੰਡ ਰਨਰਅਪ ਦਾ ਖਿਤਾਬ ਜਿੱਤਿਆ। ਮੁੱਖ ਮਹਿਮਾਨ ਰਜਿੰਦਰ ਕੌਰ ਨੇ ਜੇਤੂ ਵਿਦਿਆਰਥਣਾਂ ਨੂੰ ਇਨਾਮਾਂ ਦੀ ਵੰਡ ਕੀਤੀ। ਇਸ ਮੌਕੇ ਪ੍ਰਿੰਸੀਪਲ ਮੈਡਮ ਨੇ ਸੀਐੱਸਏ ਇੰਚਾਰਜ ਮੈਡਮ ਤਜਿੰਦਰ ਕੌਰ ਅਤੇ ਡਾ. ਅਜੀਤ ਕੌਰ ਨੂੰ ਚੰਗੇ ਪ੍ਰਬੰਧਾਂ ਲਈ ਵਧਾਈ ਦਿੱਤੀ। -ਖੇਤਰੀ ਪ੍ਰਤੀਨਿਧ

Advertisement

Advertisement