ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਈਸ਼ਰ ਸਿੰਘ ਬਣੇ ਕੰਪਿਊਟਰ ਅਧਿਆਪਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ

10:59 AM Aug 18, 2024 IST
ਕੰਪਿਊਟਰ ਅਧਿਆਪਕਾਂ ਦੀ ਚੁਣੀ ਗਈ ਨਵੀਂ ਟੀਮ ਦੇ ਮੈਂਬਰ।

ਪੱਤਰ ਪ੍ਰੇਰਕ
ਬਠਿੰਡਾ, 17 ਅਗਸਤ
ਕੰਪਿਊਟਰ ਅਧਿਆਪਕ ਯੂਨੀਅਨ (ਜ਼ਿਲ੍ਹਾ ਬਠਿੰਡਾ) ਦਾ ਚੋਣ ਇਜਲਾਸ ਟੀਚਰ ਹੋਮ ਬਠਿੰਡਾ ਵਿੱਚ ਦੇਰ ਸ਼ਾਮ ਤੱਕ ਹੋਇਆ। ਇਸ ਵਿੱਚ ਜ਼ਿਲ੍ਹੇ ਦੇ ਸਾਰੇ ਕੰਪਿਊਟਰ ਅਧਿਆਪਕਾਂ ਨੂੰ ਚੋਣ ਲੜਨ ਅਤੇ ਵੋਟ ਦੇਣ ਦਾ ਖੁੱਲ੍ਹਾ ਸੱਦਾ ਦਿੱਤਾ ਗਿਆ| ਇਸ ਮੌਕੇ ਜਥੇਬੰਦੀ ਦੀ ਜ਼ਿਲ੍ਹਾ ਕਮੇਟੀ ਦੀ ਚੋਣ ਕੀਤੀ ਗਈ| ਕੰਪਿਊਟਰ ਅਧਿਆਪਕਾਂ ਵੱਲੋਂ ਵੋਟਿੰਗ ਦੀ ਪ੍ਰਕਿਰਿਆ ਨਾਲ ਈਸ਼ਰ ਸਿੰਘ ਨੂੰ ਕੰਪਿਊਟਰ ਅਧਿਆਪਕ ਯੂਨੀਅਨ (ਜ਼ਿਲ੍ਹਾ ਬਠਿੰਡਾ) ਦਾ ਪ੍ਰਧਾਨ ਅਤੇ ਜੋਨੀ ਸਿੰਗਲਾ ਨੂੰ ਸਟੇਟ ਕਮੇਟੀ ਮੈਂਬਰ ਚੁਣਿਆ ਗਿਆ| ਗੁਰਬਖਸ਼ ਲਾਲ ਅਤੇ ਗੁਰਦੀਪ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਅਤੇ ਸੁਮਿਤ ਗੋਇਲ ਨੂੰ ਜਨਰਲ ਸਕੱਤਰ, ਬਲਰਾਜ ਸਿੰਘ ਅਤੇ ਮਨਦੀਪ ਕੁਮਾਰ ਨੂੰ ਮੀਤ ਪ੍ਰਧਾਨ, ਸ਼ੈਫੀ ਗੋਇਲ ਤੇ ਅੰਸ਼ੂਮਨ ਕਾਂਸਲ ਨੂੰ ਵਿੱਤ ਸਕੱਤਰ, ਰਜਿੰਦਰ ਕੁਮਾਰ ਪ੍ਰੈੱਸ ਸਕੱਤਰ, ਸੁਮਨਦੀਪ ਬਰਾੜ ਮੀਡੀਆ ਸਕੱਤਰ, ਕਮਲਜੀਤ ਸਿੰਘ ਜੁਆਇੰਟ ਸਕੱਤਰ, ਰਮਨਦੀਪ ਸਿੰਘ ਜਥੇਬੰਦਕ ਸਕੱਤਰ, ਅਨੀਤਾ ਸਟੇਜ ਸਕੱਤਰ ਅਤੇ ਹਰਜੀਵਨ ਸਿੰਘ, ਸੁਖਜਿੰਦਰ ਸਿੰਘ, ਵਿਜੇ ਕੁਮਾਰ ਸ਼ਰਮਾ, ਕੁਲਵਿੰਦਰ ਸਿੰਘ, ਜਸਵਿੰਦਰ ਸਿੰਘ, ਸੁਰਿੰਦਰ ਸ਼ਰਮਾ, ਮਨਦੀਪ ਸਿੰਘ, ਹਰਪ੍ਰੀਤ ਸਿੰਘ,ਵਰਿੰਦਰ ਬਾਂਸਲ,ਰਾਜੂ ਸਿੰਗਲਾ, ਭਾਰਤ ਭੂਸ਼ਣ, ਮੋਨਿਕਾ, ਰਚਨਾ, ਪ੍ਰਤਿਭਾ ਸ਼ਰਮਾ, ਪਰਵਿੰਦਰ ਕੌਰ, ਮੀਨੂ ਗੋਇਲ, ਪਰਮਜੀਤ ਕੌਰ ਆਦਿ ਨੂੰ ਜ਼ਿਲ੍ਹਾ ਕਮੇਟੀ ਮੈਂਬਰ ਚੁਣਿਆ ਗਿਆ | ਚੋਣਾਂ ਦਾ ਨਤੀਜਾ ਗੁਰਮੀਤ ਸਿੰਘ ਡੀਐੱਮ ਆਈਸੀਟੀ ਬਠਿੰਡਾ ਵੱਲੋਂ ਸਾਰਿਆਂ ਦੇ ਸਾਹਮਣੇ ਵੋਟਾਂ ਦੀ ਗਿਣਤੀ ਕਰਕੇ ਘੋਸ਼ਿਤ ਕੀਤਾ ਗਿਆ| ਇਸ ਮੌਕੇ ਨਵੀਂ ਚੁਣੀ ਜ਼ਿਲ੍ਹਾ ਕਮੇਟੀ ਬਠਿੰਡਾ ਦੇ ਆਗੂਆਂ ਨੇ ਇਮਾਨਦਾਰੀ ਨਾਲ ਕੰਪਿਊਟਰ ਅਧਿਆਪਕਾਂ ਦੇ ਹਿਤਾਂ ਲਈ ਕੰਮ ਕਰਨ, ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਵਿੱਚ ਯੋਗਦਾਨ ਪਾਉਣ ਅਤੇ ਸਭ ਦੇ ਸਾਂਝੇ ਸੰਘਰਸ਼ ਵਿੱਚ ਜ਼ਿਲ੍ਹਾ ਬਠਿੰਡਾ ਵੱਲੋਂ ਮੋਹਰੀ ਰੋਲ ਅਦਾ ਕਰਨ ਦਾ ਐਲਾਨ ਕੀਤਾ।

Advertisement

Advertisement