ਕੀ ‘ਅਡਾਨੀ’ ਗੈਰ-ਸੰਸਦੀ ਸ਼ਬਦ ਹੈ: ਪ੍ਰਿਯੰਕਾ ਗਾਂਧੀ
ਨਵੀਂ ਦਿੱਲੀ, 14 ਦਸੰਬਰ
ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਲੋਕ ਸਭਾ ਵਿੱਚ ਦਿੱਤੇ ਆਪਣੇ ਭਾਸ਼ਣ ਵਿੱਚੋਂ ‘ਅਡਾਨੀ’ ਸ਼ਬਦ ਨੂੰ ਹਟਾਉਣ ਨੂੰ ਲੈ ਕੇ ਸਵਾਲ ਕੀਤਾ ਕਿ ਕੀ ਅਡਾਨੀ ਗੈਰ-ਸੰਸਦੀ ਸ਼ਬਦ ਹੋ ਗਿਆ ਹੈ? ਉਨ੍ਹਾਂ ਸੰਸਦ ਦੇ ਕੰਪਲੈਕਸ ਵਿੱਚ ਪੱਤਰਕਾਰਾਂ ਨੂੰ ਕਿਹਾ, “ਮੇਰੇ ਦਿੱਤੇ ਭਾਸ਼ਣ ਵਿੱਚੋਂ ‘ਅਡਾਨੀ’ ਸ਼ਬਦ ਹਟਾ ਦਿੱਤਾ ਗਿਆ। ਕੀ ਅਡਾਨੀ ਇੱਕ ਗੈਰ-ਸੰਸਦੀ ਸ਼ਬਦ ਹੈ।’’ ਪ੍ਰਿਯੰਕਾ ਗਾਂਧੀ ਨੇ ਕਿਹਾ, ‘‘ਉਹ (ਭਾਜਪਾ) ਕਿਸੇ ਦਾ ਵੀ ਨਾਮ ਲੈ ਸਕਦੇ ਹਨ, ਅਸੀਂ ਅਡਾਨੀ ਦਾ ਨਾਮ ਨਹੀਂ ਲੈ ਸਕਦੇ।’’ ਕਾਂਗਰਸ ਸੰਸਦ ਮੈਂਬਰ ਨੇ ਲੋਕ ਸਭਾ ਵਿੱਚ ‘ਭਾਰਤ ਦੇ ਸੰਵਿਧਾਨ ਦੀ 75 ਸਾਲਾਂ ਦੀ ਗੌਰਵਸ਼ਾਲੀ ਯਾਤਰਾ’ ’ਤੇ ਵਿੱਚ ਹਿੱਸਾ ਲੈਂਦਿਆਂ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਤਿੱਖਾ ਹਮਲਾ ਕੀਤਾ ਸੀ। ਉਨ੍ਹਾਂ ਵਿਅੰਕ ਕਰਦਿਆਂ ਕਿਹਾ ਸੀ ਕਿ ਸ਼ਾਇਦ ਪ੍ਰਧਾਨ ਮੰਤਰੀ ਇਹ ਸਮਝ ਨਹੀਂ ਸਕੇ ਕਿ ਸੰਵਿਧਾਨ ‘ਸੰਘ ਦਾ ਵਿਧਾਨ’ ਨਹੀਂ ਹੈ। ਪ੍ਰਿਯੰਕਾ ਗਾਂਧੀ ਨੇ ਕਿਹਾ ਸੀ ਕਿ ਇੱਕ ਉਦਯੋਗਪਤੀ ਲਈ ਪੂਰਾ ਦੇਸ਼ ਨੂੰ ਨਕਾਰਿਆ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਸੀ ਕਿ ਸਾਰੀਆਂ ਬੰਦਰਗਾਹਾਂ, ਹਵਾਈ ਅੱਡੇ, ਸੜਕਾਂ ਦਾ ਕੰਮ, ਰੇਲਵੇ ਦਾ ਕੰਮ ਅਤੇ ਸਾਰੀਆਂ ਜਾਇਦਾਦਾਂ ਸਿਰਫ਼ ਇੱਕ ਵਿਅਕਤੀ ਨੂੰ ਸੌਂਪੀਆਂ ਜਾ ਰਹੀਆਂ ਹਨ। -ਪੀਟੀਆਈ