ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਿੰਜਾਈ ਵਿਭਾਗ: ਆਸਾਖੇੜਾ ਅਤੇ ਲੋਹਗੜ੍ਹ ਮਾਈਨਰਾਂ ਦੀ ਜਾਂਚ ਲਈ ਕਮੇਟੀ ਕਾਇਮ

07:45 AM Aug 15, 2024 IST

ਪੱਤਰ ਪ੍ਰੇਰਕ
ਡੱਬਵਾਲੀ, 14 ਅਗਸਤ
ਕਰੋੜਾਂ ਰੁਪਏ ਦੀ ਲਾਗਤ ਨਾਲ ਮੁੜ ਉਸਾਰੀਆਂ ਆਸਾਖੇੜਾ ਅਤੇ ਲੋਹਗੜ੍ਹ ਮਾਈਨਰ ਦੀ ਕਥਿਤ ਭ੍ਰਿਸ਼ਟ ਉਸਾਰੀ ਅਤੇ ਡਿਜ਼ਾਈਨ ਬੇਨਿਯਮਾਂ ਦੀ ਜਾਂਚ ਸਿੰਜਾਈ ਵਿਭਾਗ ਦੀ ਦੋ ਮੈਂਬਰੀ ਕਮੇਟੀ ਕਰੇਗੀ। ਸਿੰਜਾਈ ਵਿਭਾਗ ਹਰਿਆਣਾ ਦੇ ਇੰਜਨੀਅਰ-ਇਨ-ਚੀਫ ਨੇ ਅੱਜ ਕਮੇਟੀ ਦਾ ਗਠਨ ਕਰਕੇ 15 ਦਿਨਾਂ ਵਿੱਚ ਮਾਮਲੇ ਦੀ ਰਿਪੋਰਟ ਮੰਗੀ ਹੈ। ਕਮੇਟੀ ਵਿੱਚ ਟੋਹਾਣਾ ਦੇ ਕਾਰਜਕਾਰੀ ਇੰਜਨੀਅਰ ਨਵਦੀਪ ਸਾਂਗਵਾਨ ਅਤੇ ਆਦਮਪੁਰ ਦੇ ਕਾਰਜਕਾਰੀ ਇੰਜਨੀਅਰ ਵਿਨੋਦ ਵਰਮਾ ਨੂੰ ਲਗਾਇਆ ਗਿਆ ਹੈ। ਅਧਿਕਾਰੀਆਂ ਅਤੇ ਠੇਕੇਦਾਰ ਦੀ ਕਥਿਤ ਮਿਲੀਭੁਗਤ ਕਰਕੇ ਦੋਵੇਂ ਮੁੜ ਉਸਾਰੇ ਮਾਈਨਰਾਂ ਦੀ ਟੇਲ ’ਤੇ ਕਿਸਾਨਾਂ ਨੂੰ ਪੂਰਾ ਪਾਣੀ ਨਾ ਪੁੱਜਣ ਦੇ ਦੋਸ਼ ਹਨ। ਆਸਾਖੇੜਾ ਮਾਈਨਰ ਦੇ ਖਾਮੀਆਂ ਭਰਪੂਰ ਉਸਾਰੀ ਕਾਰਜ ਦੇ ਖਿਲਾਫ਼ ਮਾਈਨਰ ਦੀ ਟੇਲ ’ਤੇ ਪਿਛਲੇ 54 ਦਿਨਾਂ ਤੋਂ ਚੌਟਾਲਾ ਖੇਤਰ ਦੇ ਕਿਸਾਨ ਧਰਨਾ ਦੇ ਰਹੇ ਹਨ। ਜ਼ਿਕਰਯੋਗ ਹੈ ਕਿ ਸਿਆਸੀ ਵਿਅਕਤੀਆਂ ਦੇ ਜ਼ਰੀਏ ਕਿਸਾਨਾਂ ਦੀ ਸ਼ਿਕਾਇਤ ਇੰਜਨੀਅਰ-ਇਨ-ਚੀਫ ਦੇ ਕੋਲ ਪੁੱਜੀ ਸੀ। ਇਸ ਵਿੱਚ ਹੋਰ ਸਮੱਸਿਆਵਾਂ ਦੇ ਨਾਂਲ ਲੋਹਗੜ੍ਹ ਮਾਈਨਰ ਦੇ ਤਿੰਨ ਮੋਘਿਆਂ ਦੀ ਜਾਂਚ ਮੰਗੀ ਗਈ ਹੈ। ਆਸਾਖੇੜਾ ਮਾਈਨਰ ’ਤੇ ਧਰਨਾਕਾਰੀ ਕਿਸਾਨ ਆਗੂ ਪ੍ਰਹਿਲਾਦ ਸਿੰਘ ਨੇ ਦੱਸਿਆ ਕਿ ਸਿਆਸੀ ਵਿਅਕਤੀਆਂ ਦੇ ਜ਼ਰੀਏ ਉਨ੍ਹਾਂ ਕੋਲ ਕਮੇਟੀ ਗਠਨ ਸਬੰਧੀ ਪੱਤਰ ਦੀ ਕਾਪੀ ਪੁੱਜੀ ਹੈ। ਦੂਜੇ ਪਾਸੇ ਸਿੰਜਾਈ ਵਿਭਾਗ ਦੇ ਐੱਸਡੀਓ ਮੁਕੇਸ਼ ਸੁਥਾਰ ਨੇ ਕਿਹਾ ਕਿ ਉਨ੍ਹਾਂ ਨੂੰ ਜਾਂਚ ਟੀਮ ਗਠਨ ਕਰਨ ਦੀ ਜਾਣਕਾਰੀ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ ਕਿ ਆਸਾ ਖੇੜਾ ਮਾਈਨਰ ’ਤੇ ਕਿਸਾਨਾਂ ਨੂੰ ਪੂਰਾ ਪਾਣੀ ਮਿਲ ਰਿਹਾ ਹੈ।

Advertisement

Advertisement