For the best experience, open
https://m.punjabitribuneonline.com
on your mobile browser.
Advertisement

ਸਿੰਜਾਈ ਦਾ ਸੰਕਟ: ਤਿੰਨ ਦਹਾਕੇ ਪੁਰਾਣੇ ਖ਼ਸਤਾ ਹਾਲ ਖਾਲਿਆਂ ਤੋਂ ਕਿਸਾਨ ਪ੍ਰੇਸ਼ਾਨ

10:36 AM Oct 11, 2024 IST
ਸਿੰਜਾਈ ਦਾ ਸੰਕਟ  ਤਿੰਨ ਦਹਾਕੇ ਪੁਰਾਣੇ ਖ਼ਸਤਾ ਹਾਲ ਖਾਲਿਆਂ ਤੋਂ ਕਿਸਾਨ ਪ੍ਰੇਸ਼ਾਨ
ਪਿੰਡ ਲਹਿਰਾ ਖਾਨਾ ਦੇ ਖੇਤਾਂ ਵਿੱਚ ਖਸਤਾ ਹਾਲ ਖਾਲਾ ਦਿਖਾਉਂਦੇ ਹੋਏ ਕਿਸਾਨ।
Advertisement

ਪਵਨ ਗੋਇਲ
ਭੁੱਚੋ ਮੰਡੀ, 10 ਅਕਤੂਬਰ
ਪਿੰਡ ਲਹਿਰਾ ਖਾਨਾ ਦੇ ਖੇਤਾਂ ਵਿੱਚ 30 ਸਾਲ ਪੁਰਾਣੇ ਬਣੇ ਪੱਕੇ ਖਾਲ ਖਸਤਾ ਹਾਲ ਹੋਣ ਕਾਰਨ ਕਿਸਾਨ ਬੇਹੱਦ ਪ੍ਰੇਸ਼ਾਨ ਹਨ। ਕਿਸਾਨ ਤਸਵੀਰ ਸਿੰਘ (ਸੇਵਾ ਮੁਕਤ ਲੈਕਚਰਾਰ), ਗੁਰਨਾਮ ਸਿੰਘ, ਗੁਰਤੇਜ ਸਿੰਘ ਅਤੇ ਗੁਰਲਾਲ ਸਿੰਘ ਨੇ ਦੱਸਿਆ ਕਿ ਬੁਰਜ ਕਾਹਨ ਸਿੰਘ ਵਾਲਾ ਮਾਈਨਰ ਦੇੇ ਮੋਘਾ ਨੰਬਰ 14200 ਐਲ ’ਤੇ ਬਣੇ ਖਾਲ 1994 ਵਿੱਚ ਪੱਕੇ ਕੀਤੇ ਗਏ ਸਨ। ਇਨ੍ਹਾਂ ਦੀ ਕੁੱਲ ਲੰਬਾਈ ਲਗਪਗ ਚਾਰ ਕਿਲੋਮੀਟਰ ਹੈ ਅਤੇ ਇਹ ਖਾਲ 150 ਦੇ ਕਰੀਬ ਕਿਸਾਨਾਂ ਦੀ ਲਗਪਗ 400 ਏਕੜ ਜ਼ਮੀਨ ਨੂੰ ਸਿੰਜਦੇ ਸਨ ਪਰ ਪਿਛਲੇ ਕਰੀਬ ਚਾਰ ਸਾਲਾਂ ਤੋਂ ਇਨ੍ਹਾਂ ਦੀ ਹਾਲਤ ਬੇਹੱਦ ਖਸਤਾ ਹੋ ਚੁੱਕੀ ਹੈ। ਜ਼ਮੀਨਾਂ ਤੱਕ ਪਾਣੀ ਨਹੀਂਂ ਪਹੁੰਚ ਰਿਹਾ। ਕਿਸਾਨ ਆਪ ਮੁਰੰਮਤ ਕਰਵਾ ਕੇ ਕੰਮ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਪੰਜਾਬ ਦੀ ਆਪ ਸਰਕਾਰ ਕਹਿ ਰਹੀ ਹੈ ਕਿ ਹਰ ਖੇਤ ਨੂੰ ਪੂਰਾ ਪਾਣੀ ਪਹੁੰਚਾਇਆ ਜਾਵੇਗਾ, ਪਰ ਦੂਜੇ ਪਾਸੇ ਇਨ੍ਹਾਂ ਖਸਤਾ ਹਾਲ ਖਾਲਿਆਂ ਦੀ ਕਿਸੇ ਵੀ ਅਧਿਕਾਰੀ ਨੇ ਕੋਈ ਸਾਰ ਨਹੀਂ ਲਈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਖਾਲਿਆਂ ਨੂੰ ਜਲਦੀ ਬਣਾਇਆ ਜਾਵੇ।

Advertisement

ਕਿਸਾਨ ਬਠਿੰਡਾ ਦਫ਼ਤਰ ’ਚ ਸ਼ਿਕਾਇਤ ਦੇਣ: ਅਧਿਕਾਰੀ

ਇਸ ਸਬੰਧੀ ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਕਾਰਪੋਰੇਸ਼ਨ ਦੇ ਐਸਡੀਓ ਬਲਦੇਵ ਸਿੰਘ ਕੁੰਡਲ ਨੇ ਕਿਹਾ ਕਿ ਕਿਸਾਨ ਇਨ੍ਹਾਂ ਖਾਲਿਆਂ ਦਾ ਮੋਘਾ ਨੰਬਰ ਪਾ ਕੇ ਸ਼ਿਕਾਇਤ ਬਠਿੰਡਾ ਦੇ ਦਫ਼ਤਰ ਵਿੱਚ ਦੇ ਜਾਣ। ਉਨ੍ਹਾਂ ਕਿਹਾ ਕਿ ਇਸ ਦਾ ਪੂਰਾ ਐਸਟੀਮੇਟ ਬਣਾ ਕੇ ਸਰਕਾਰ ਨੂੰ ਭੇਜਿਆ ਜਾਵੇਗਾ ਅਤੇ ਫੰਡ ਰਿਲੀਜ਼ ਹੋਣ ’ਤੇ ਖਾਲਿਆਂ ਦੀ ਮੁਰੰਮਤ ਕਰ ਦਿੱਤੀ ਜਾਵੇਗੀ।

Advertisement

Advertisement
Author Image

sukhwinder singh

View all posts

Advertisement