ਆਈਆਰਐੱਮਐੱਸ ਅਧਿਕਾਰੀ ਸਤੀਸ਼ ਕੁਮਾਰ ਰੇਲਵੇ ਬੋਰਡ ਦੇ ਪਹਿਲੇ ਦਲਿਤ ਚੇਅਰਮੈਨ ਬਣੇ
11:39 PM Aug 27, 2024 IST
ਨਵੀਂ ਦਿੱਲੀ, 27 ਅਗਸਤ
ਭਾਰਤੀ ਰੇਲਵੇ ਪ੍ਰਬੰਧਨ ਸੇਵਾ ਅਧਿਕਾਰੀ ਸਤੀਸ਼ ਕੁਮਾਰ ਨੂੰ ਰੇਲਵੇ ਬੋਰਡ ਦਾ ਚੇਅਰਮੈਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ। ਬੋਰਡ ਦੇ ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਸਤੀਸ਼ ਕੁਮਾਰ ਬੋਰਡ ਦੇ ਇਤਿਹਾਸ ਵਿੱਚ ਅਨੁਸੂਚਿਤ ਜਾਤੀ ਨਾਲ ਸਬੰਧਤ ਪਹਿਲੇ ਚੇਅਰਮੈਨ ਤੇ ਸੀਈਓ ਹੋਣਗੇ। ਬੋਰਡ ਦੀ ਮੌਜੂਦਾ ਚੇਅਰਪਰਸਨ ਤੇ ਸੀਈਓ ਜਯਾ ਵਰਮਾ ਸਿਨਹਾ ਦੀ ਸੇਵਾਮੁਕਤੀ 31 ਅਗਸਤ ਨੂੰ ਹੋਣੀ ਹੈ ਅਤੇ ਕੁਮਾਰ ਪਹਿਲੀ ਸਤੰਬਰ ਤੋਂ ਚਾਰਜ ਸੰਭਾਲਣਗੇ। -ਪੀਟੀਆਈ
Advertisement
Advertisement