For the best experience, open
https://m.punjabitribuneonline.com
on your mobile browser.
Advertisement

ਆਇਰਲੈਂਡ ਦੇ ਲੇਖਕ ਪੌਲ ਲਿੰਚ ਨੂੰ ਮਿਲਿਆ ਬੁਕਰ ਪੁਰਸਕਾਰ

12:05 PM Nov 27, 2023 IST
ਆਇਰਲੈਂਡ ਦੇ ਲੇਖਕ ਪੌਲ ਲਿੰਚ ਨੂੰ ਮਿਲਿਆ ਬੁਕਰ ਪੁਰਸਕਾਰ
Advertisement

ਲੰਡਨ, 27 ਨਵੰਬਰ
ਆਇਰਲੈਂਡ ਦੇ ਲੇਖਕ ਪੌਲ ਲਿੰਚ ਨੂੰ ਲੰਡਨ ਵਿੱਚ ਹੋਏ ਸਮਾਗਮ ਵਿੱਚ ਉਨ੍ਹਾਂ ਦੇ ਨਾਵਲ ‘ਪ੍ਰਾਫੇਟ ਸੌਂਗ’ ਲਈ ਬੁਕਰ ਪੁਰਸਕਾਰ 2023 ਨਾਲ ਸਨਮਾਨਿਤ ਕੀਤਾ ਗਿਆ। ਲਿੰਚ ਨੇ ਲੰਡਨ ਸਥਿਤ ਭਾਰਤੀ ਮੂਲ ਦੀ ਲੇਖਿਕਾ ਚੇਤਨਾ ਮਾਰੂ ਦੇ ਪਹਿਲੇ ਨਾਵਲ ‘ਵੈਸਟਰਨ ਲੇਨ’ ਨੂੰ ਹਰਾ ਕੇ ਇਹ ਪੁਰਸਕਾਰ ਜਿੱਤਿਆ। ਲਿੰਚ (46) ਨੇ ‘ਪੈਗੰਬਰ ਗੀਤ’ ਵਿੱਚ ਤਾਨਾਸ਼ਾਹੀ ਦੀ ਪਕੜ ਵਿੱਚ ਆਇਰਲੈਂਡ ਦੀ ਤਸਵੀਰ ਪੇਸ਼ ਕੀਤੀ ਹੈ। ਇਹ ਨਾਵਲ ਪਰਿਵਾਰ ਦੀ ਕਹਾਣੀ ਦੱਸਦਾ ਹੈ ਜੋ ਭਿਆਨਕ ਨਵੀਂ ਦੁਨੀਆਂ ਨਾਲ ਜੂਝ ਰਿਹਾ ਹੈ, ਜਿਸ ਵਿੱਚ ਲੋਕਤੰਤਰੀ ਮਾਪਦੰਡ ਲੋਪ ਹੋਣੇ ਸ਼ੁਰੂ ਹੋ ਜਾਂਦੇ ਹਨ।  ਲਿੰਚ ਨੇ 50 ਹਜ਼ਾਰ ਪੌਂਡ ਦਾ ਵੱਕਾਰੀ ਇਨਾਮ ਜਿੱਤਣ ਬਾਅਦ ਕਿਹਾ,‘ਮੈਂ ਆਧੁਨਿਕ ਬਦਅਮਨੀ ਨੂੰ ਵੇਖਣ ਦੀ ਕੋਸ਼ਿਸ਼ ਕਰ ਰਿਹਾ ਸੀ। ਮੈਂ ਪੱਛਮੀ ਲੋਕਤੰਤਰਾਂ ਵਿੱਚ ਅਸ਼ਾਂਤੀ ਨੂੰ ਵੇਖਣ ਦੀ ਕੋਸ਼ਿਸ਼ ਕੀਤੀ। ਸੀਰੀਆ ਦੀ ਸਮੱਸਿਆ, ਸ਼ਰਨਾਰਥੀ ਸੰਕਟ ਦਾ ਪੈਮਾਨਾ ਅਤੇ ਪੱਛਮ ਦੀ ਉਦਾਸੀਨਤਾ।’ ਲਿੰਚ ਇਹ ਪੁਰਸਕਾਰ ਜਿੱਤਣ ਵਾਲੇ ਪੰਜਵੀਂ ਆਇਰਿਸ਼ ਲੇਖਕ ਬਣ ਗਏ ਹਨ।

Advertisement

Advertisement
Advertisement
Author Image

Advertisement