ਵੱਡੀ ਮਾਲੀ ਦੀ ਕੁਸ਼ਤੀ ਇਰਾਨੀ ਨੇ ਜਿੱਤੀ
07:17 AM Sep 16, 2023 IST
ਪਠਾਨਕੋਟ (ਪੱਤਰ ਪ੍ਰੇਰਕ): ਪਿੰਡ ਭਨਵਾਲ ਦੇ ਦੌਲਤਪੁਰ ਜੱਟਾਂ ਵਿੱਚ ਪ੍ਰਧਾਨ ਵਿਸ਼ੰਭਰ ਸਿੰਘ ਕੋਹਾਲ ਦੀ ਅਗਵਾਈ ਵਿੱਚ ਛਿੰਝ ਮੇਲਾ ਕਰਵਾਇਆ ਗਿਆ। ਇਸ ਵਿੱਚ ਪੰਜਾਬ, ਹਰਿਆਣਾ ਅਤੇ ਜੰਮੂ-ਕਸ਼ਮੀਰ ਤੋਂ ਆਏ 150 ਦੇ ਕਰੀਬ ਪਹਿਲਵਾਨਾਂ ਨੇ ਹਿੱਸਾ ਲਿਆ। ਇਸ ਮੌਕੇ ਸਰਪੰਚ ਅਵਤਾਰ ਸਿੰਘ ਕੋਹਾਲ, ਲਾਲ ਸਿੰਘ, ਅਜੀਤ ਸਿੰਘ, ਕਮਲ ਸਿੰਘ, ਡਾ. ਗਰੀਬ ਦਾਸ, ਮਹਿੰਦਰ ਸਿੰਘ ਹਾਜ਼ਰ ਸਨ। ਪ੍ਰਧਾਨ ਵਿਸ਼ੰਭਰ ਸਿੰਘ ਕੋਹਾਲ ਨੇ ਦੱਸਿਆ ਕਿ ਵੱਡੀ ਮਾਲੀ ਦੀ ਕੁਸ਼ਤੀ ਵਿੱਚ ਮਿਰਜਾ ਇਰਾਨੀ ਨੇ ਪ੍ਰਦੀਪ ਕੋਹਾਲੀ ਨੂੰ ਚਿੱਤ ਕੀਤਾ। ਛੋਟੀ ਮਾਲੀ ਦੀ ਕੁਸ਼ਤੀ ਵਿੱਚ ਮੁਕੇਸ਼ ਕੋਹਾਲੀ ਨੇ ਰਵੀ ਪਹਿਲਵਾਨ ਨੂੰ ਹਰਾਇਆ। ਮਿਰਜਾ ਇਰਾਨੀ ਨੂੰ ਮੋਟਰਸਾਈਕਲ, 51 ਹਜ਼ਾਰ ਰੁਪਏ ਅਤੇ ਮੁਕੇਸ਼ ਕੋਹਾਲੀ ਨੂੰ 20 ਹਜ਼ਾਰ , ਯਾਦਗਾਰੀ ਚਿੰਨ੍ਹ ਭੇਟ ਕੀਤਾ ਗਿਆ।
Advertisement
Advertisement