For the best experience, open
https://m.punjabitribuneonline.com
on your mobile browser.
Advertisement

ਰੂਸ ਤੇ ਚੀਨ ਨਾਲ ਸਮੁੰਦਰੀ ਮਸ਼ਕਾਂ ਕਰੇਗਾ ਇਰਾਨ

07:06 AM Mar 13, 2024 IST
ਰੂਸ ਤੇ ਚੀਨ ਨਾਲ ਸਮੁੰਦਰੀ ਮਸ਼ਕਾਂ ਕਰੇਗਾ ਇਰਾਨ
Advertisement

ਤਹਿਰਾਨ: ਇਰਾਨ ਦੀ ਜਲ ਸੈਨਾ ਵੱਲੋਂ ਹਿੰਦ ਮਹਾਸਾਗਰ ਦੇ ਉੱਤਰੀ ਹਿੱਸੇ ਦੇ ਪਾਣੀਆਂ ਵਿੱਚ ਰੂਸ ਅਤੇ ਚੀਨ ਨਾਲ ਮਿਲ ਕੇ ਸਾਂਝੀਆਂ ਫੌਜੀ ਮਸ਼ਕਾਂ ਕੀਤੀਆਂ ਜਾਣਗੀਆਂ। ਇਹ ਜਾਣਕਾਰੀ ਸਰਕਾਰੀ ਮੀਡੀਆ ਵਿੱਚ ਅੱਜ ਦਿੱਤੀ ਗਈ ਹੈ। ਅਮਰੀਕਾ ਨਾਲ ਖੇਤਰੀ ਤਣਾਅ ਦੇ ਮੱਦੇਨਜ਼ਰ ਇਰਾਨ ਦਾ ਪੇਈਚਿੰਗ ਅਤੇ ਮਾਸਕੋ ਨਾਲ ਫੌਜੀ ਸਹਿਯੋਗ ਵਧਿਆ ਹੈ। ਇਸ ਵਿੱਚ ਯੂਕਰੇਨ ’ਤੇ 2022 ਵਿੱਚ ਹਮਲੇ ਤੋਂ ਪਹਿਲਾਂ ਰੂਸ ਨੂੰ ਫੌਜੀ ਡਰੋਨ ਸਪਲਾਈ ਕਰਨਾ ਵੀ ਸ਼ਾਮਲ ਹੈ। ਹਾਲ ਹੀ ਦੇ ਸਾਲਾਂ ਦੌਰਾਨ ਰੂਸ ਅਤੇ ਚੀਨ ਦੀਆਂ ਜਲ ਸੈਨਾਵਾਂ ਦੇ ਨੁਮਾਇੰਦਿਆਂ ਦੇ ਇਰਾਨ ਦੌਰੇ ਵੀ ਵਧੇ ਹਨ। ਸਰਕਾਰੀ ਟੀਵੀ ਨੇ ਮਸ਼ਕਾਂ ਦੇ ਬੁਲਾਰੇ ਐਡਮਿਰਲ ਮੁਸਤਫ਼ਾ ਤਾਜਦੀਨੀ ਦੇ ਹਵਾਲੇ ਨਾਲ ਕਿਹਾ ਕਿ 17 ਹਜ਼ਾਰ ਵਰਗ ਕਿਲੋਮੀਟਰ ਦੇ ਪਾਣੀਆਂ ਵਿੱਚ ‘ਮਰੀਨ ਸਕਿਊਰਿਟੀ ਬੈਲਟ 2024’ ਮੰਗਲਵਾਰ ਨੂੰ ਸ਼ੁਰੂ ਹੋਵੇਗੀ। ਇਸ ਮਸ਼ਕ ਦਾ ਉਦੇਸ਼ ‘ਸੁਰੱਖਿਆ ਤੇ ਬਹੁ-ਪੱਖੀ ਸਹਿਯੋਗ’ ਵਧਾਉਣ’ ਦੇ ਨਾਲ-ਨਾਲ ਸਹਿਯੋਗੀਆਂ ਦੀ ਸਦਭਾਵਨਾ ਤੇ ਜਲ ਸੈਨਾ ਦੀ ਸਮਰੱਥਾ ਨੂੰ ਦਿਖਾਉਣਾ ਹੈ। -ਏਪੀ

Advertisement

Advertisement
Author Image

joginder kumar

View all posts

Advertisement
Advertisement
×