ਇਰਾਨ: ਸਪੀਕਰ ਮੁਹੰਮਦ ਕਾਲਿਬਾਫ਼ ਲੜੇਗਾ ਰਾਸ਼ਟਰਪਤੀ ਚੋਣ
07:11 AM Jun 04, 2024 IST
Advertisement
ਦੁਬਈ, 3 ਜੂਨ
ਇਰਾਨੀ ਸੰਸਦ ਦੇ ਸਪੀਕਰ ਮੁਹੰਮਦ ਬਗ਼ੇਰ ਕਾਲਿਬਾਫ਼ ਨੇ 28 ਜੂਨ ਨੂੰ ਹੋਣ ਵਾਲੀ ਰਾਸ਼ਟਰਪਤੀ ਅਹੁਦੇ ਦੀ ਚੋਣ ਲੜਨ ਦਾ ਫ਼ੈਸਲਾ ਲਿਆ ਹੈ। ਉਸ ਨੇ ਸੋਮਵਾਰ ਨੂੰ ਚੋਣ ਲੜਨ ਲਈ ਰਜਿਸਟਰੇਸ਼ਨ ਕਰਵਾਈ ਹੈ। ਹੈਲੀਕਾਪਟਰ ਹਾਦਸੇ ’ਚ ਇਬਰਾਹਿਮ ਰਈਸੀ ਦੀ ਮੌਤ ਮਗਰੋਂ ਰਾਸ਼ਟਰਪਤੀ ਚੋਣ ਲਈ ਰਜਿਸਟਰੇਸ਼ਨ ਕਰਾਉਣ ਦਾ ਅੱਜ ਆਖਰੀ ਦਿਨ ਸੀ। ਕਾਲਿਬਾਫ਼ ਨੇ ਰਾਸ਼ਟਰਪਤੀ ਅਹੁਦੇ ਲਈ ਪਹਿਲਾਂ ਵੀ ਚੋਣਾਂ ਲੜੀਆਂ ਸਨ ਪਰ ਉਹ ਨਾਕਾਮ ਰਿਹਾ ਸੀ ਜਿਸ ਮਗਰੋਂ ਉਹ ਸਪੀਕਰ ਬਣਿਆ ਸੀ। ਉਸ ਨੂੰ ਹੁਣੇ ਜਿਹੇ ਸੰਸਦ ਦਾ ਮੁੜ ਸਪੀਕਰ ਚੁਣਿਆ ਗਿਆ ਹੈ। ਕਾਲਿਬਾਫ਼ ਨੇ 1999 ’ਚ ਇਰਾਨੀ ਯੂਨੀਵਰਸਿਟੀ ਦੇ ਵਿਦਿਆਰਥੀਆਂ ’ਤੇ ਹਿੰਸਕ ਤਸ਼ੱਦਦ ਲਈ ਰਿਵੋਲਿਊਸ਼ਨਰੀ ਗਾਰਡ ਦੇ ਜਨਰਲ ਦੀ ਹਮਾਇਤ ਕੀਤੀ ਸੀ। ਉਸ ਨੇ ਦੇਸ਼ ਦੇ ਪੁਲੀਸ ਮੁਖੀ ਵਜੋਂ ਸੇਵਾ ਨਿਭਾਉਂਦਿਆਂ 2003 ’ਚ ਇਰਾਨੀ ਵਿਦਿਆਰਥੀਆਂ ਖ਼ਿਲਾਫ਼ ਗੋਲੀਆਂ ਚਲਾਉਣ ਦੇ ਵੀ ਹੁਕਮ ਦਿੱਤੇ ਸਨ। -ਏਪੀ
Advertisement
Advertisement
Advertisement