ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਰਮਾਣੂ ਹਥਿਆਰ ਲਈ ਯੂਰੇਨੀਅਮ ਦਾ ਭੰਡਾਰ ਵਧਾ ਰਿਹੈ ਇਰਾਨ: ਸੰਯੁਕਤ ਰਾਸ਼ਟਰ

06:31 AM Nov 21, 2024 IST

ਵਿਏਨਾ, 20 ਨਵੰਬਰ
ਸੰਯੁਕਤ ਰਾਸ਼ਟਰ ਦੀ ਪ੍ਰਮਾਣੂ ਨਿਗਰਾਨੀ ਸੰਸਥਾ ਦੀ ਖੁਫੀਆ ਰਿਪੋਰਟ ਅਨੁਸਾਰ ਇਰਾਨ ਨੇ ਆਪਣੇ ਪ੍ਰਮਾਣੂ ਪ੍ਰੋਗਰਾਮ ’ਤੇ ਰੋਕ ਲਾਉਣ ਦੀਆਂ ਕੌਮਾਂਤਰੀ ਪਾਬੰਦੀਆਂ ਦੀ ਉਲੰਘਣਾ ਕੀਤੀ ਹੈ ਅਤੇ ਉਸ ਨੇ ਆਪਣੇ ਯੂਰੇਨੀਅਮ ਆਧਾਰਿਤ ਭੰਡਾਰ ਨੂੰ ਹਥਿਆਰ ਨਿਰਮਾਣ ਦੇ ਪੱਧਰ ਤੱਕ ਵਧਾ ਲਿਆ ਹੈ। ਇਹ ਰਿਪੋਰਟ ਬੀਤੇ ਦਿਨ ਐਸੋਸੀਏਟਿਡ ਪ੍ਰੈੱਸ ਨੂੰ ਮਿਲੀ।
ਕੌਮਾਂਤਰੀ ਪ੍ਰਮਾਣੂ ਊਰਜਾ ਏਜੰਸੀ (ਆਈਆਈਏ) ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ 26 ਅਕਤੂਬਰ ਤੱਕ ਇਰਾਨ ਕੋਲ 60 ਫੀਸਦ ਤੱਕ ਸ਼ੁੱਧ 182.3 ਕਿਲੋਗ੍ਰਾਮ ਯੂਰੇਨੀਅਮ ਹੈ ਜੋ ਅਗਸਤ ਦੀ ਆਖਰੀ ਰਿਪੋਰਟ ਨਾਲੋਂ 17.6 ਕਿਲੋ ਵੱਧ ਹੈ। 60 ਫੀਸਦ ਸ਼ੁੱਧ ਯੂਰੇਨੀਅਮ ਹਥਿਆਰ ਪੱਧਰ ਦੇ 90 ਫੀਸਦ ਸ਼ੁੱਧਤਾ ਵਾਲੇ ਯੂਰੇਨੀਅਮ ਤੋਂ ਤਕਨੀਕੀ ਤੌਰ ’ਤੇ ਕੁਝ ਹੀ ਕਦਮ ਦੂਰ ਹੈ। ਆਈਆਈਏ ਨੇ ਆਪਣੀ ਤਿਮਾਹੀ ਰਿਪੋਰਟ ’ਚ ਇਹ ਵੀ ਅਨੁਮਾਨ ਲਾਇਆ ਹੈ ਕਿ 26 ਅਕਤੂਬਰ ਤੱਕ ਇਰਾਨ ਕੋਲ ਕੁੱਲ 6,604.4 ਕਿਲੋ ਯੂਰੇਨੀਅਮ ਦਾ ਭੰਡਾਰ ਸੀ ਜੋ ਅਗਸਤ ਦੇ 852.6 ਕਿਲੋ ਭੰਡਾਰ ਤੋਂ ਵੱਧ ਹੈ। ਆਈਆਈਏ ਦੀ ਪਰਿਭਾਸ਼ਾ ਅਨੁਸਾਰ 60 ਫੀਸਦ ਸ਼ੁੱਧਤਾ ਤੱਕ ਯੂਰੇਨੀਅਮ ਦੀ ਮਾਤਰਾ ਤਕਰੀਬਨ 42 ਕਿਲੋ ਹੈ ਜਿਸ ’ਤੇ ਜੇ ਸਮੱਗਰੀ ਨੂੰ ਹੋਰ 90 ਫੀਸਦ ਤੱਕ ਵਧਾ ਦਿੱਤਾ ਜਾਵੇ ਤਾਂ ਸਿੱਧਾਂਤਕ ਤੌਰ ’ਤੇ ਇਕ ਪ੍ਰਮਾਣੂ ਹਥਿਆਰ ਬਣਾਉਣਾ ਸੰਭਵ ਹੈ। -ਪੀਟੀਆਈ

Advertisement

Advertisement