For the best experience, open
https://m.punjabitribuneonline.com
on your mobile browser.
Advertisement

ਇਰਾਨ ਚੋਣਾਂ: ਪੈਜ਼ੇਸ਼ਕੀਅਨ ਤੇ ਜਲੀਲੀ ਵਿਚਾਲੇ ਫਸਵਾਂ ਮੁਕਾਬਲਾ

07:39 AM Jun 30, 2024 IST
ਇਰਾਨ ਚੋਣਾਂ  ਪੈਜ਼ੇਸ਼ਕੀਅਨ ਤੇ ਜਲੀਲੀ ਵਿਚਾਲੇ ਫਸਵਾਂ ਮੁਕਾਬਲਾ
ਰਾਸ਼ਟਰਪਤੀ ਦੇ ਅਹੁਦੇ ਦੀ ਚੋਣ ਲਈ ਉਮੀਦਵਾਰ ਮਸੂਦ ਪੈਜ਼ੇਸ਼ਕੀਅਨ ਪ੍ਰਚਾਰ ਕਰਦੇ ਹੋਏ। -ਫੋਟੋ: ਰਾਇਟਰਜ਼
Advertisement

ਦੁਬਈ, 29 ਜੂਨ
ਇਰਾਨ ਵਿੱਚ ਰਾਸ਼ਟਰਪਤੀ ਦੇ ਅਹੁਦੇ ਦੀ ਚੋਣ ਲਈ ਹੋਈ ਵੋਟਿੰਗ ’ਚ ਕਿਸੇ ਵੀ ਉਮੀਦਵਾਰ ਨੂੰ ਜਿੱਤ ਲਈ ਲੋੜੀਂਦੀਆਂ ਵੋਟਾਂ ਨਹੀਂ ਮਿਲੀਆਂ ਜਿਸ ਮਗਰੋਂ ਸੁਧਾਰਵਾਦੀ ਉਮੀਦਵਾਰ ਮਸੂਦ ਪੈਜ਼ੇਸ਼ਕੀਅਨ ਤੇ ਕੱਟੜਪੰਥੀ ਆਗੂ ਸਈਦ ਜਲੀਲੀ ਵਿਚਾਲੇ ਹੁਣ ਫਸਵਾਂ ਮੁਕਾਬਲਾ ਹੋਵੇਗਾ। ਚੋਣ ਬੁਲਾਰੇ ਮੋਹਸਿਨ ਇਸਲਾਮੀ ਨੇ ਪੱਤਰਕਾਰ ਸੰਮੇਲਨ ਦੌਰਾਨ ਚੋਣ ਨਤੀਜਿਆਂ ਦਾ ਐਲਾਨ ਕੀਤਾ ਜਿਸ ਦਾ ਇਰਾਨ ਦੇ ਸਰਕਾਰੀ ਟੀਵੀ ਚੈਨਲ ਨੇ ਸਿੱਧਾ ਪ੍ਰਸਾਰਨ ਕੀਤਾ। ਉਨ੍ਹਾਂ ਦੱਸਿਆ ਕਿ ਕੁੱਲ ਦੋ ਕਰੋੜ 45 ਵੋਟਾਂ ’ਚੋਂ ਪੈਜ਼ੇਸ਼ਕੀਅਨ ਨੂੰ ਇੱਕ ਕਰੋੜ ਚਾਰ ਲੱਖ ਤੇ ਜਲੀਲੀ ਨੂੰ 94 ਲੱਖ ਵੋਟਾਂ ਮਿਲੀਆਂ। ਸੰਸਦ ਦੇ ਕੱਟੜਪੰਥੀ ਸਪੀਕਰ ਮੁਹੰਮਦ ਬਾਗ਼ੇਰ ਕਲੀਬਾਫ ਨੂੰ 33 ਲੱਖ ਤੇ ਸ਼ੀਆ ਧਾਰਮਿਕ ਆਗੂ ਮੁਸਤਫ਼ਾ ਪੂਰਮੁਹੰਮਦੀ ਨੂੰ ਤਕਰੀਬਨ 2,06,000 ਵੋਟਾਂ ਮਿਲੀਆਂ ਹਨ। ਇਰਾਨ ਦੇ ਕਾਨੂੰਨ ਅਨੁਸਾਰ 50 ਫੀਸਦ ਤੋਂ ਵੱਧ ਵੋਟਾਂ ਹਾਸਲ ਕਰਨ ’ਤੇ ਹੀ ਕੋਈ ਉਮੀਦਵਾਰ ਜੇਤੂ ਐਲਾਨਿਆ ਜਾ ਸਕਦਾ ਹੈ ਅਤੇ ਜੇ ਅਜਿਹਾ ਨਹੀਂ ਹੁੰਦਾ ਤਾਂ ਸਿਖਰਲੇ ਦੋ ਉਮੀਦਵਾਰਾਂ ਵਿਚਾਲੇ ਮੁਕਾਬਲਾ ਹੋਵੇਗਾ। ਇਰਾਨ ਦੇ ਸਦਰ ਦੀ ਚੋਣ ਦੇ ਇਤਿਹਾਸ ਵਿੱਚ ਸਿਰਫ਼ ਇੱਕ ਵਾਰ 2005 ’ਚ ਅਜਿਹਾ ਹੋਇਆ ਹੈ ਜਦੋਂ ਕੱਟੜਪੰਥੀ ਮਹਿਮੂਦ ਅਹਿਮਦੀਨੇਜਾਦ ਨੇ ਸਾਬਕਾ ਰਾਸ਼ਟਰਪਤੀ ਹਾਸ਼ਮੀ ਰਫਸੰਜਾਨੀ ਨੂੰ ਹਰਾਇਆ ਸੀ। ਇਸਲਾਮੀ ਨੇ ਕਿਹਾ ਨਤੀਜਿਆਂ ਨੂੰ ਦੇਸ਼ ਦੀ ਨਿਗਰਾਨ ਕੌਂਸਲ ਦੀ ਰਸਮੀ ਮਨਜ਼ੂਰੀ ਦੀ ਲੋੜ ਹੋਵੇਗੀ ਪਰ ਉਮੀਦਵਾਰਾਂ ਨੇ ਨਤੀਜੇ ਨੂੰ ਕੋਈ ਚੁਣੌਤੀ ਨਹੀਂ ਦਿੱਤੀ ਹੈ। ਇਰਾਨ ਵਿੱਚ ਰਾਸ਼ਟਰਪਤੀ ਦੇ ਅਹੁਦੇ ਦੀ ਚੋਣ ਲਈ ਬੀਤੇ ਦਿਨ ਵੋਟਾਂ ਪਈਆਂ ਸਨ। -ਏਪੀ

Advertisement

Advertisement
Author Image

sukhwinder singh

View all posts

Advertisement
Advertisement
×