For the best experience, open
https://m.punjabitribuneonline.com
on your mobile browser.
Advertisement

ਇਰਾਨ: ਅਹਿਮਦੀਨੇਜਾਦ ਮੁੜ ਰਾਸ਼ਟਰਪਤੀ ਅਹੁਦੇ ਦੀ ਦੌੜ ’ਚ

08:05 AM Jun 03, 2024 IST
ਇਰਾਨ  ਅਹਿਮਦੀਨੇਜਾਦ ਮੁੜ ਰਾਸ਼ਟਰਪਤੀ ਅਹੁਦੇ ਦੀ ਦੌੜ ’ਚ
Advertisement

ਦੁਬਈ: ਇਰਾਨ ਦੇ ਕੱਟੜਪੰਥੀ ਆਗੂ ਅਤੇ ਸਾਬਕਾ ਰਾਸ਼ਟਰਪਤੀ ਮਹਿਮੂਦ ਅਹਿਮਦੀਨੇਜਾਦ ਨੇ 28 ਜੂਨ ਨੂੰ ਹੋਣ ਵਾਲੀ ਰਾਸ਼ਟਰਪਤੀ ਚੋਣ ਲੜਨ ਲਈ ਆਪਣਾ ਨਾਮ ਦਰਜ ਕਰਵਾਇਆ ਹੈ। ਪਿਛਲੇ ਮਹੀਨੇ ਰਾਸ਼ਟਰਪਤੀ ਇਬਰਾਹਿਮ ਰਈਸੀ ਦੀ ਹੈਲੀਕਾਪਟਰ ਹਾਦਸੇ ’ਚ ਮੌਤ ਹੋਣ ਮਗਰੋਂ ਇਹ ਚੋਣਾਂ ਕਰਵਾਈਆਂ ਜਾ ਰਹੀਆਂ ਹਨ। ਉਂਜ ਅਹਿਮਦੀਨੇਜਾਦ ਨੂੰ ਚੋਣ ਲੜਨ ਤੋਂ ਲਾਂਭੇ ਕੀਤਾ ਜਾ ਸਕਦਾ ਹੈ। ਮੌਲਾਨਾ ਦੀ ਅਗਵਾਈ ਹੇਠਲੀ ਗਾਰਜੀਅਨ ਕੌਂਸਿਲ ਵੱਲੋਂ ਉਮੀਦਵਾਰਾਂ ਦੀ ਪੜਤਾਲ ਮਗਰੋਂ ਉਨ੍ਹਾਂ ਦੀ 11 ਜੂਨ ਨੂੰ ਸੂਚੀ ਪ੍ਰਕਾਸ਼ਿਤ ਕੀਤੀ ਜਾਵੇਗੀ। ਇਰਾਨ ਦੀ ਵੱਕਾਰੀ ਰੈਵੋਲਿਊਸ਼ਨਰੀ ਗਾਰਡਜ਼ ਦੇ ਸਾਬਕਾ ਮੈਂਬਰ ਅਹਿਮਦੀਨੇਜਾਦ 2005 ’ਚ ਰਾਸ਼ਟਰਪਤੀ ਚੁਣੇ ਗਏ ਸਨ ਅਤੇ ਉਨ੍ਹਾਂ ਮਿਆਦ ਖ਼ਤਮ ਹੋਣ ’ਤੇ 2013 ’ਚ ਅਹੁਦਾ ਛੱਡਿਆ ਸੀ। ਗਾਰਜੀਅਨ ਕੌਂਸਿਲ ਨੇ 2017 ਦੀਆਂ ਚੋਣਾਂ ’ਚ ਅਹਿਮਦੀਨੇਜਾਦ ਨੂੰ ਚੋਣ ਲੜਨ ਤੋਂ ਰੋਕ ਦਿੱਤਾ ਸੀ। ਇਰਾਨ ਦੇ ਪ੍ਰਮੁੱਖ ਆਗੂ ਅਯਾਤੁੱਲਾ ਅਲੀ ਖ਼ਮੇਨੇਈ ਨੇ ਉਸ ਨੂੰ ਦੇਸ਼ ਦੇ ਹਿੱਤ ’ਚ ਚੋਣ ਨਾ ਲੜਨ ਦੀ ਚਿਤਾਵਨੀ ਦਿੱਤੀ ਸੀ। ਦੋਵੇਂ ਆਗੂਆਂ ਵਿਚਕਾਰ ਖਿੱਚੋਤਾਣ ਪੈਦਾ ਹੋਣ ਕਰਕੇ 2018 ’ਚ ਅਹਿਮਦੀਨੇਜਾਦ ਨੇ ਖ਼ਮੇਨੇਈ ਨੂੰ ਪੱਤਰ ਲਿਖ ਕੇ ਆਜ਼ਾਦ ਅਤੇ ਨਿਰਪੱਖ ਚੋਣਾਂ ਕਰਾਉਣ ਲਈ ਕਿਹਾ ਸੀ। -ਰਾਇਟਰਜ਼

Advertisement

Advertisement
Author Image

sukhwinder singh

View all posts

Advertisement
Advertisement
×