ਆਈਪੀਐੱਲ: ਸਨਰਾਈਜ਼ਰਜ਼ ਦੀ ਮੁੰਬਈ ਇੰਡੀਅਨਜ਼ ’ਤੇ ਜਿੱਤ
06:47 AM Mar 28, 2024 IST
ਹੈਦਰਾਬਾਦ: ਸਨਰਾਈਜ਼ਰਜ਼ ਹੈਦਰਾਬਾਦ ਨੇ ਅੱਜ ਇੱਥੇ ਆਈਪੀਐੱਲ ਮੈਚ ਵਿੱਚ ਮੁੰਬਈ ਇੰਡੀਅਨਜ਼ ਨੂੰ 31 ਦੌੜਾਂ ਨਾਲ ਹਰਾ ਦਿੱਤਾ। ਸਨਰਾਈਜ਼ਰਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਤਿੰਨ ਵਿਕਟਾਂ ਗੁਆ ਕੇ 277 ਦੌੜਾਂ ਬਣਾਈਆਂ। ਟਰੈਵਿਸ ਹੈੱਡ (62 ਦੌੜਾਂ), ਅਭਿਸ਼ੇਕ ਸ਼ਰਮਾ (63 ਦੌੜਾਂ) ਅਤੇ ਹੈਨਰਿਕ ਕਲਾਸਨ (ਨਾਬਾਦ 80 ਦੌੜਾਂ) ਨੇ ਸ਼ਾਨਦਾਰ ਨੀਮ ਸੈਂਕੜੇ ਜੜੇ ਜਦੋਂਕਿ ਐਡਨ ਮਾਰਕਰਮ ਨੇ ਨਾਬਾਦ 42 ਦੌੜਾਂ ਦੀ ਪਾਰੀ ਖੇਡੀ। ਮੁੰਬਈ ਇੰਡੀਅਨਜ਼ ਇਸ ਦੇ ਜਵਾਬ ਵਿੱਚ ਪੰਜ ਵਿਕਟਾਂ ’ਤੇ 246 ਦੌੜਾਂ ਹੀ ਬਣਾ ਸਕੀ। ਉਧਰ, ਦਿੱਲੀ ਕੈਪੀਟਲਜ਼ ਤੇ ਰਾਜਸਥਾਨ ਰੌਇਲਜ਼ ਭਲਕੇ ਆਹਮੋ-ਸਾਹਮਣੇ ਹੋਣਗੇ। -ਪੀਟੀਆਈ
Advertisement
Advertisement