ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਆਈਪੀਐੱਲ: ਸਨਰਾਈਜ਼ਰਜ਼ ਨੇ ਨਾਈਟ ਰਾਈਡਰਜ਼ ਨੂੰ 110 ਦੌੜਾਂ ਨਾਲ ਹਰਾਇਆ

10:47 PM May 25, 2025 IST
featuredImage featuredImage
ਕੋਲਕਾਤਾ ਨਾਈਟ ਰਾਈਡਰਜ਼ ਖ਼ਿਲਾਫ਼ ਸ਼ਾਟ ਮਾਰਦਾ ਹੋਇਆ ਹੈਨਰਿਕ ਕਲਾਸੇਨ। -ਫੋਟੋ: ਪੀਟੀਆਈ

ਨਵੀਂ ਦਿੱਲੀ, 25 ਮਈ
ਹੈਨਰਿਕ ਕਲਾਸੇਨ ਦੇ ਤੇਜ਼ ਤਰਾਰ ਸੈਂਕੜੇ ਦੀ ਬਦੌਲਤ ਸਨਰਾਈਜ਼ਰਜ਼ ਹੈਦਰਾਬਾਦ ਨੇ ਆਈਪੀਐੱਲ ਮੈਚ ਵਿੱਚ ਅੱਜ ਇੱਥੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 110 ਦੌੜਾਂ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਸਨਰਾਈਜ਼ਰਜ਼ ਨੇ ਤਿੰਨ ਵਿਕਟਾਂ ’ਤੇ 278 ਦੌੜਾਂ ਬਣਾਈਆਂ। ਇਹ ਆਈਪੀਐੱਲ ਇਤਿਹਾਸ ਦਾ ਤੀਜਾ ਸਰਵੋਤਮ ਅਤੇ ਮੌਜੂਦਾ ਸੀਜ਼ਨ ਵਿੱਚ ਕਿਸੇ ਟੀਮ ਦਾ ਦੂਜਾ ਸਰਵੋਤਮ ਸਕੋਰ ਹੈ। ਨਾਈਟ ਰਾਈਡਰਜ਼ ਦੀ ਪੂਰੀ  ਟੀਮ 18.4 ਓਵਰਾਂ ਵਿੱਚ 168 ਦੌੜਾਂ ’ਤੇ ਆਊਟ ਹੋ ਗਈ। ਉਸ ਵੱਲੋਂ ਸੁਨੀਲ ਨਰਾਇਣ 31 ਦੌੜਾਂ ਅਤੇ ਮਨੀਸ਼ ਪਾਂਡੇ ਨੇ 37 ਦੌੜਾਂ ਬਣਾਈਆਂ। ਇਨ੍ਹਾਂ ਤੋਂ ਇਲਾਵਾ ਹੋਰ ਕੋਈ ਬੱਲੇਬਾਜ਼ ਟਿਕ ਨਹੀਂ ਸਕਿਆ। ਹੈਦਰਾਬਾਦ ਦੇ ਗੇਂਦਬਾਜ਼ਾਂ ਹਰਸ਼ ਦੂਬੇ, ਜੈਦੇਵ ਉਨਾਦਕੱਟ ਤੇ ਇਸ਼ਾਨ ਮਲਿੰਗਾ ਨੇ ਤਿੰਨ-ਤਿੰਨ ਵਿਕਟਾਂ ਲਈਆਂ।
ਆਈਪੀਐੱਲ ਇਤਿਹਾਸ ਦੇ ਚਾਰ ਸਰਵੋਤਮ ਟੀਮ ਸਕੋਰ ਹੁਣ ਸਨਰਾਈਜ਼ਰਜ਼ ਦੇ ਨਾਮ ਹਨ। ਟੀਮ ਨੇ 15 ਅਪਰੈਲ 2024 ਨੂੰ ਰੌਇਲ ਚੈਲੇਂਜਰਜ਼ ਬੰਗਲੌਰ ਖ਼ਿਲਾਫ਼ ਤਿੰਨ ਵਿਕਟਾਂ ’ਤੇ 287 ਦੌੜਾਂ ਬਣਾਈਆਂ ਸਨ, ਜੋ ਆਈਪੀਐੱਲ ਇਤਿਹਾਸ ਦਾ ਸਰਵੋਤਮ ਸਕੋਰ ਹੈ। ਪੈਟ ਕਮਿਨਸ ਦੀ ਟੀਮ ਨੇ ਮੌਜੂਦਾ ਸੀਜ਼ਨ ਵਿੱਚ ਰਾਜਸਥਾਨ ਰੌਇਲਜ਼ ਖ਼ਿਲਾਫ਼ 23 ਮਾਰਚ ਨੂੰ ਛੇ ਵਿਕਟਾਂ ’ਤੇ 286 ਦੌੜਾਂ ਬਣਾਈਆਂ ਸਨ।
ਕਲਾਸੇਨ ਨੇ ਆਪਣੇ ਕਰੀਅਰ ਦੀ ਸਰਵੋਤਮ ਪਾਰੀ ਦੌਰਾਨ 39 ਗੇਂਦਾਂ ਵਿੱਚ ਨੌਂ ਛੱਕਿਆਂ ਤੇ ਸੱਤ ਚੌਕਿਆਂ ਦੀ ਮਦਦ ਨਾਲ ਨਾਬਾਦ 105 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਟਰੈਵਿਸ ਹੈੱਡ ਨੇ 40 ਗੇਂਦਾਂ ’ਤੇ 76 ਦੌੜਾਂ ਅਤੇ ਈਸ਼ਾਨ ਕਿਸ਼ਨ ਨੇ 29 ਦੌੜਾਂ ਦਾ ਯੋਗਦਾਨ ਪਾਇਆ। ਸੁਨੀਲ ਨਾਰਾਇਣ ਨਾਈਟ ਰਾਈਡਰਜ਼ ਲਈ ਸਭ ਤੋਂ ਸਫਲ ਗੇਂਦਬਾਜ਼ ਰਿਹਾ, ਜਿਸਨੇ 42 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। -ਪੀਟੀਆਈ

Advertisement

Advertisement