ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਆਈਪੀਐੈੱਲ: ਸੈਮਸਨ ਤੇ ਜੁਰੇਲ ਦੇ ਨੀਮ ਸੈਂਕੜਿਆਂ ਸਦਕਾ ਰਾਜਸਥਾਨ ਜੇਤੂ

11:23 PM Apr 27, 2024 IST
ਰਾਜਸਥਾਨ ਰੌਇਲਜ਼ ਦਾ ਬੱਲੇਬਾਜ਼ ਸੰਜੂ ਸੈਮਸਨ ਸ਼ਾਟ ਮਾਰਦਾ ਹੋਇਆ। -ਫੋਟੋ: ਪੀਟੀਆਈ

ਲਖਨਊ, 27 ਅਪਰੈਲ

Advertisement

ਸੰਜੂ ਸੈਮਸਨ (71 ਦੌੜਾਂ) ਤੇ ਧਰੁਵ ਜੁਰੇਲ (52 ਦੌੜਾਂ) ਦੇ ਨੀਮ ਸੈਂਕੜਿਆਂ ਰਾਜਸਥਾਨ ਰੌਇਲਜ਼ ਨੇ ਅੱਜ ਇੱਥੇ ਆਈਪੀਐੱਲ ਮੈਚ ’ਚ ਲਖਨਊ ਸੁਪਰ ਜਾਇੰਟਰਸ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਰਾਜਸਥਾਨ ਨੇ ਲਖਨਊ ਵੱਲੋਂ ਜਿੱਤ ਲਈ ਦਿੱਤਾ 197 ਦੌੜਾਂ ਦਾ ਟੀਚਾ ਸਿਰਫ ਤਿੰਨ ਵਿਕਟਾਂ ਗੁਆ ਕੇ 19 ਓਵਰਾਂ ’ਚ 199  ਬਣਾ ਕੇ ਹਾਸਲ ਕਰ ਲਿਆ। ਟੀਮ ਵੱਲੋਂ ਸਲਾਮੀ ਬੱਲੇਬਾਜ਼ਾਂ ਯਸ਼ਸਵੀ ਜੈਸਵਾਲ ਨੇ 24 ਦੌੜਾਂ ਤੇ ਜੋਸ ਬਟਲਰ ਨੇ 34 ਦੌੜਾਂ ਦਾ ਯੋਗਦਾਨ ਦਿੱਤਾ। ਇਸ ਤੋਂ ਪਹਿਲਾਂ ਲਖਨਊ ਸੁਪਰ ਜਾਇੰਟਸ ਨੇ ਕਪਤਾਨ ਕੇ.ਐੱਲ. ਰਾਹੁਲ (76 ਦੌੜਾਂ) ਤੇ ਦੀਪਕ ਹੁੱਡਾ (50 ਦੌੜਾਂ) ਦੇ ਨੀਮ ਸੈਂਕੜਿਆਂ ਸਦਕਾ 20 ਓਵਰਾਂ 5 ਵਿਕਟਾਂ ਗੁਆ ਕੇ 196 ਦੌੜਾਂ ਬਣਾਈਆਂ। ਰਾਹੁਲ ਨੇ ਆਪਣੀ 76 ਦੌੜਾਂ ਦੀ ਪਾਰੀ ਦੌਰਾਨ 8 ਚੌਕੇ ਤੇ 2 ਛੱਕੇ ਜੜੇ ਜਦਕਿ ਦੀਪਕ ਨੇ ਆਪਣੀ ਪਾਰੀ ’ਚ 7 ਚੌਕੇ ਮਾਰੇ। ਅਯੂਸ਼ ਬਦੋਨੀ ਨੇ 18 ਤੇ ਕਰੁਨਾਲ ਪਾਂਡਿਆ ਨੇ 15 ਦੌੜਾਂ ਦਾ ਯੋਗਦਾਨ ਦਿੱਤਾ। ਰਾਜਸਥਾਨ ਰੌਇਲਜ਼ ਵੱਲੋਂ ਸੰਦੀਪ ਸ਼ਰਮਾ ਨੇ ਦੋ ਵਿਕਟਾਂ ਲਈਆਂ ਜਦਕਿ ਟਰੈਂਟ ਬੋਲਟ, ਆਵੇਸ਼ ਖ਼ਾਨ ਤੇ ਯੁਜਵੇਂਦਰ ਚਾਹਲ ਨੂੰ ਇੱਕ-ਇੱਕ ਵਿਕਟ ਮਿਲੀ। -ਏਜੰਸੀ

Advertisement
Advertisement
Advertisement