IPL: ਰੌਇਲ ਚੈਲੰਜਰਜ਼ ਬੰਗਲੁਰੂ ਨੇ ਲਖਨਊ ਨੂੰ ਛੇ ਵਿਕਟਾਂ ਨਾਲ ਹਰਾਇਆ
ਲਖਨਊ, 27 ਮਈ
Royal Challengers Bengaluru won by 6 wkts ਇੱਥੇ ਆਈਪੀਐਲ ਦੇ ਮੈਚ ਵਿੱਚ ਅੱਜ ਰੌਇਲ ਚੈਲੰਜਰਜ਼ ਬੰਗਲੁਰੂ ਨੇ ਲਖਨਊ ਸੁਪਰ ਜਾਇੰਟਸ ਨੂੰ ਛੇ ਵਿਕਟਾਂ ਨਾਲ ਹਰਾ ਦਿੱਤਾ। ਇਸ ਤੋਂ ਪਹਿਲਾਂ ਲਖਨਊ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ ਵੀਹ ਓਵਰਾਂ ਵਿੱਚ ਤਿੰਨ ਵਿਕਟਾਂ ਦੇ ਨੁਕਸਾਨ ਨਾਲ 227 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿੱਚ ਰੌਇਲ ਚੈਲੰਜਰਜ਼ ਨੇ ਜੇਤੂ ਟੀਚਾ 18.4 ਓਵਰਾਂ ਵਿੱਚ ਵੀ ਪੂਰਾ ਕਰ ਲਿਆ। ਰੌਇਲ ਚੈਲੰਜਰਜ਼ ਨੇ ਚਾਰ ਵਿਕਟਾਂ ਦੇ ਨੁਕਸਾਨ ਨਾਲ 18.4 ਓਵਰਾਂ ਵਿਚ 230 ਦੌੜਾਂ ਬਣਾਈਆਂ। ਰੌਇਲ ਚੈਲੰਜਰਜ਼ ਵੱਲੋਂ ਵਿਰਾਟ ਕੋਹਲੀ ਨੇ 54 ਬਣਾਈਆਂ ਜਦਕਿ ਮਯੰਕ ਅਗਰਵਾਲ ਨੇ 41 ਤੇ ਜੀਤੇਸ਼ ਸ਼ਰਮਾ ਨੇ 33 ਗੇਂਦਾਂ ਵਿਚ 85 ਦੌੜਾਂ ਦਾ ਯੋਗਦਾਨ ਪਾਇਆ ਤੇ ਟੀਮ ਨੂੰ ਜਿੱਤ ਦਿਵਾਈ। ਜੀਤੇਸ਼ ਨੇ ਆਖਰੀ ਓਵਰਾਂ ਵਿੱਚ ਕਈ ਛੱਕੇ ਮਾਰੇ। ਇਸ ਤੋਂ ਪਹਿਲਾਂ ਲਖਨਊ ਵੱਲੋਂ ਰਿਸ਼ਭ ਪੰਤ ਨੇ 61 ਗੇਂਦਾਂ ਵਿਚ 118 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਇਸ ਤੋਂ ਇਲਾਵਾ ਮਿਸ਼ੇਲ ਮਾਰਸ਼ ਨੇ 67 ਦੌੜਾਂ ਬਣਾਈਆਂ ਪਰ ਆਪਣੀ ਟੀਮ ਨੂੰ ਜਿੱਤ ਨਾ ਦਿਵਾ ਸਕੇ।