For the best experience, open
https://m.punjabitribuneonline.com
on your mobile browser.
Advertisement

ਆਈਪੀਐੱਲ: ਰਾਜਸਥਾਨ ਦੀ ਕੋਲਕਾਤਾ ਖਿਲਾਫ਼ ਰੋਮਾਂਚਕ ਜਿੱਤ

07:04 AM Apr 17, 2024 IST
ਆਈਪੀਐੱਲ  ਰਾਜਸਥਾਨ ਦੀ ਕੋਲਕਾਤਾ ਖਿਲਾਫ਼ ਰੋਮਾਂਚਕ ਜਿੱਤ
ਰਾਜਸਥਾਨ ਰੌਇਲਜ਼ ਦਾ ਬੱਲੇਬਾਜ਼ ਜੋਸ ਬਟਲਰ ਸ਼ਾਟ ਜੜਦਾ ਹੋਇਆ। -ਫੋਟੋ: ਪੀਟੀਆਈ
Advertisement

ਕੋਲਕਾਤਾ, 16 ਅਪਰੈਲ
ਰਾਜਸਥਾਨ ਰੌਇਲਜ਼ ਨੇ ਅੱਜ ਇਥੇ ਆਈਪੀਐੱਲ ਦੇ ਰੋਮਾਂਚਕ ਮੁਕਾਬਲੇ ਵਿਚ ਜੋਸ ਬਟਲਰ (107) ਦੇ ਨਾਬਾਦ ਸੈਂਕੜੇ ਦੀ ਬਦੌਲਤ ਮੇਜ਼ਬਾਨ ਕੋਲਕਾਤਾ ਨਾਈਟ ਰਾਈਡਰਜ਼ ਖਿਲਾਫ਼ ਦੋ ਵਿਕਟਾਂ ਨਾਲ ਜਿੱਤ ਦਰਜ ਕੀਤੀ ਹੈ। ਰਾਜਸਥਾਨ ਦੀ ਟੀਮ ਨੇ ਮੈਚ ਦੀ ਆਖਰੀ ਗੇਂਦ ’ਤੇ ਇੱਕ ਦੌੜ ਬਣਾਉਂਦਿਆਂ 224 ਦੌੜਾਂ ਦਾ ਜੇਤੂ ਟੀਚਾ ਹਾਸਲ ਕੀਤਾ। ਟੀਮ ਵੱਲੋਂ ਰਯਾਨ ਪਰਾਗ ਨੇ 34 ਤੇ ਰੋਵਮੈਨ ਪੋਵੈੱਲ ਨੇ 26 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਕੋਲਕਾਤਾ ਨਾਈਟਰਾਈਡਰਜ਼ ਨੇ ਸਲਾਮੀ ਬੱਲੇਬਾਜ਼ ਸੁਨੀਲ ਨਾਰਾਇਣ ਦੇ ਤੇਜ਼ਤਰਾਰ ਸੈਂਕੜੇ (109 ਦੌੜਾਂ) ਸਦਕਾ ਨਿਰਧਾਰਤ 20 ਓਵਰਾਂ ’ਚ 6 ਵਿਕਟਾਂ ਗੁਆ ਕੇ 223 ਦੌੜਾਂ ਬਣਾਈਆਂ। ਨਾਰਾਇਣ ਨੇ ਟੀਮ ਨੂੰ ਵਧੀਆ ਸ਼ੁਰੂਆਤ ਦਿੱਤੀ ਤੇ ਆਪਣੀ 109 ਦੌੜਾਂ ਦੀ ਸੈਂਕੜੇ ਵਾਲੀ ਪਾਰੀ ਦੌਰਾਨ 13 ਚੌਕੇ ਅਤੇ 6 ਛੱਕੇ ਮਾਰੇ। ਕੋਲਕਾਤਾ ਵੱਲੋਂ ਅੰਗ੍ਰਕ੍ਰਿਸ਼ ਰਘੂਵੰਸ਼ੀ ਨੇ 30 ਦੌੜਾਂ, ਰਿੰਕੂ ਸਿੰਘ ਨੇ 20, ਆਂਦਰੇ ਰਸਲ ਨੇ 13, ਸ਼੍ਰੇਅਸ ਅਈਅਰ ਨੇ 11 ਤੇ ਸਾਲਟ ਨੇ 10 ਦੌੜਾਂ ਬਣਾਈਆਂ। ਰਾਜਸਥਾਨ ਵੱਲੋਂ ਆਵੇਸ਼ ਖ਼ਾਨ ਤੇ ਕੁਲਦੀਪ ਸੇਨ ਨੇ ਦੋ-ਦੋ ਵਿਕਟਾਂ ਲਈਆਂ ਜਦਕਿ ਟਰੈਂਟ ਬੋਲਟ ਤੇ ਚਾਹਲ ਨੂੰ ਇੱਕ-ਇੱਕ ਵਿਕਟ ਮਿਲੀ। -ਏਜੰਸੀ

Advertisement

Advertisement
Author Image

joginder kumar

View all posts

Advertisement
Advertisement
×