ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਆਈਪੀਐੱਲ: ਪੰਜਾਬ ਕਿੰਗਜ਼ ਨੇ ਦਿੱਲੀ ਕੈਪੀਟਲਜ਼ ਨੂੰ ਚਾਰ ਵਿਕਟਾਂ ਨਾਲ ਹਰਾਇਆ

08:32 PM Mar 23, 2024 IST
ਪੰਜਾਬ ਕਿੰਗਜ਼ ਦਾ ਬੱਲੇਬਾਜ਼ ਸੈਮ ਕੁਰੇਨ ਸ਼ਾਟ ਖੇਡਦਾ ਹੋਇਆ। ਫੋਟੋ: ਪੀਟੀਆਈ

ਚੰਡੀਗੜ੍ਹ, 23 ਮਾਰਚ
ਪੰਜਾਬ ਕਿੰਗਜ਼ ਨੇ ਅੱਜ ਇੱਥੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਆਪਣੇ ਪਹਿਲੇ ਮੈਚ ’ਚ ਦਿੱਲੀ ਕੈਪੀਟਲਜ਼ ਨੂੰ ਚਾਰ ਵਿਕਟਾਂ ਨਾਲ ਹਰਾ ਦਿੱਤਾ। ਦਿੱਲੀ ਨੇ ਪਹਿਲਾਂ ਖੇਡਦਿਆਂ ਡੇਵਿਡ ਵਾਰਨਰ ਦੀਆਂ 29 ਦੌੜਾਂ, ਮਿਚੇਲ ਮਾਰਸ਼ ਦੀਆਂ 20, ਸ਼ਾਈ ਹੋਪ ਦੀਆਂ 33, ਕਪਤਾਨ ਰਿਸ਼ਭ ਪੰਤ ਦੀਆਂ 18, ਅਭਿਸ਼ੇਕ ਪੋਰੇਲ ਦੀਆਂ 32 ਤੇ ਅਕਸ਼ਰ ਪਟੇਲ ਦੀਆਂ 21 ਦੌੜਾਂ ਸਦਕਾ 20 ਓਵਰਾਂ ’ਚ 174 ਦੌੜਾਂ ਬਣਾਈਆਂ ਸਨ। ਪੰਜਾਬ ਨੇ ਹਰਫਨਮੌਲਾ ਦੇ ਸੈਮ ਕੁਰੈਨ (63 ਦੌੜਾਂ) ਦੇ ਨੀਮ ਸੈਂਕੜੇ ਤੇ ਲਿਆਮ ਲਿਵਿੰਗਸਟੋਨ ਦੀਆਂ 38 ਦੌੜਾਂ ਸਦਕਾ ਜਿੱਤ ਲਈ 175 ਦੌੜਾਂ ਦਾ ਟੀਚਾ 19.4 ਓਵਰਾਂ ’ਚ ਪੂਰਾ ਕਰ ਲਿਆ। ਪੰਜਾਬ ਦੀ ਜਿੱਤ ਵਿੱਚ ਸ਼ਿਖਰ ਧਵਨ ਨੇ 22 ਦੌੜਾਂ ਅਤੇ ਪ੍ਰਭਸਿਮਰਨ ਸਿੰਘ ਨੇ 27 ਦੌੜਾਂ ਦਾ ਯੋਗਦਾਨ ਪਾਇਆ। ਪੰਜਾਬ ਵੱਲੋਂ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਅਤੇ ਹਰਸ਼ਲ ਪਟੇਲ ਨੇ ਦੋ-ਦੋ ਵਿਕਟਾਂ ਲਈਆਂ।  -ਏਜੰਸੀ

Advertisement

Advertisement
Advertisement