For the best experience, open
https://m.punjabitribuneonline.com
on your mobile browser.
Advertisement

ਆਈਪੀਐੱਲ: ਕੋਲਕਾਤਾ ਦੀ ਲਖਨਊ ’ਤੇ ਇੱਕਪਾਸੜ ਜਿੱਤ

09:03 PM Apr 14, 2024 IST
ਆਈਪੀਐੱਲ  ਕੋਲਕਾਤਾ ਦੀ ਲਖਨਊ ’ਤੇ ਇੱਕਪਾਸੜ ਜਿੱਤ
ਜਿੱਤ ਤੋਂ ਬਾਅਦ ਖੁਸ਼ੀ ਜ਼ਾਹਿਰ ਕਰਦੇ ਹੋਏ ਕੋਲਕਾਤਾ ਨਾਈਟਰ ਰਾਈਡਰਜ਼ ਦੇ ਖਿਡਾਰੀ ਤੇ ਕੋਚ। -ਫੋਟੋ: ਪੀਟੀਆਈ
Advertisement

ਕੋਲਕਾਤਾ, 14 ਅਪਰੈਲ

Advertisement

ਫਿਲ ਸਾਲਟ ਦੀ ਨਾਬਾਦ 89 ਦੌੜਾਂ ਦੀ ਹਮਲਾਵਰ ਪਾਰੀ ਦੀ ਬਦੌਲਤ ਕੋਲਕਾਤਾ ਨਾਈਟ ਰਾਈਡਰਜ਼ ਨੇ ਅੱਜ ਇੱਥੇ ਆਈਪੀਐਲ ਮੈਚ ਵਿੱਚ ਲਖਨਊ ਸੁਪਰਜਾਇੰਟਸ ਨੂੰ 26 ਗੇਂਦਾਂ ਬਾਕੀ ਰਹਿੰਦਿਆਂ ਅੱਠ ਵਿਕਟਾਂ ਨਾਲ ਹਰਾ ਕੇ ਚੌਥੀ ਜਿੱਤ ਦਰਜ ਕੀਤੀ। ਲਖਨਊ ਵੱਲੋਂ ਦਿੱਤਾ 162 ਦੌੜਾਂ ਦਾ ਟੀਚਾ ਕੋਲਕਾਤਾ ਨੇ 15.4 ਓਵਰਾਂ ਵਿੱਚ ਦੋ ਵਿਕਟਾਂ ਦੇ ਨੁਕਸਾਨ ’ਤੇ ਹੀ ਪੂਰਾ ਕਰ ਲਿਆ। ਸਾਲਟ ਨੇ ਕਪਤਾਨ ਸ਼੍ਰੇਅਸ ਅਈਅਰ ਨਾਲ ਤੀਜੀ ਵਿਕਟ ਲਈ 76 ਗੇਂਦਾਂ ’ਚ 120 ਦੌੜਾਂ ਦੀ ਨਾਬਾਦ ਭਾਈਵਾਲੀ ਕੀਤੀ ਅਤੇ 47 ਗੇਂਦਾਂ ਦੀ ਆਪਣੀ ਪਾਰੀ ’ਚ 14 ਚੌਕੇ ਅਤੇ ਤਿੰਨ ਛੱਕੇ ਜੜੇ। ਅਈਅਰ ਨੇ 38 ਗੇਂਦਾਂ ’ਤੇ ਨਾਬਾਦ 38 ਦੌੜਾਂ ਦੀ ਆਪਣੀ ਪਾਰੀ ਵਿੱਚ ਛੇ ਚੌਕੇ ਲਗਾਏ। ਲਖਨਊ ਲਈ ਗੇਂਦ ਨਾਲ ਸਿਰਫ ਮੋਹਸਿਨ ਖਾਨ ਹੀ ਪ੍ਰਭਾਵਿਤ ਕਰ ਸਕਿਆ ਜਿਸ ਨੇ ਚਾਰ ਓਵਰਾਂ ਵਿੱਚ 29 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਟੀਮ ਨੇ 22 ਵਾਧੂ ਦੌੜਾਂ ਦਿੱਤੀਆਂ। ਲਖਨਊ ਦੀ ਛੇ ਮੈਚਾਂ ਵਿੱਚ ਇਹ ਤੀਜੀ ਹਾਰ ਹੈ।-ਪੀਟੀਆਈ

Advertisement
Author Image

Advertisement
Advertisement
×