For the best experience, open
https://m.punjabitribuneonline.com
on your mobile browser.
Advertisement

ਆਈਪੀਐੱਲ: ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪੀਟਲਜ਼ ਨੂੰ ਹਰਾ ਕੇ ਜਿੱਤ ਦਾ ਖਾਤਾ ਖੋਲ੍ਹਿਆ

08:03 PM Apr 07, 2024 IST
ਆਈਪੀਐੱਲ  ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪੀਟਲਜ਼ ਨੂੰ ਹਰਾ ਕੇ ਜਿੱਤ ਦਾ ਖਾਤਾ ਖੋਲ੍ਹਿਆ
ਮੁੰਬਈ ਇੰਡੀਅਨਜ਼ ਦੇ ਖਿਡਾਰੀ ਖੁਸ਼ੀ ਸਾਂਝੀ ਕਰਦੇ ਹੋਏ। ਫੋਟੋ: ਪੀਟੀਆਈ
Advertisement

ਮੁੰਬਈ, 7 ਅਪਰੈਲ
ਮੁੰਬਈ ਇੰਡੀਅਨਜ਼ ਨੇ ਅੱਜ ਇੱਥੇ ਆਈਪੀਐੱਲ ’ਚ ਮੈਚ ਦਿੱਲੀ ਕੈਪੀਟਲਜ਼ ਨੂੰ 29 ਦੌੜਾਂ ਨਾਲ ਹਰਾ ਦਿੱਤਾ। ਮੁੰਬਈ ਦੀ ਟੂਰਨਾਮੈਂਟ ’ਚ ਇਹ ਪਹਿਲੀ ਜਿੱਤ ਹੈ। ਪਹਿਲੇ ਤਿੰਨ ਮੈਚਾਂ ’ਚ ਟੀਮ ਨੂੰ ਹਾਰ ਮਿਲੀ ਸੀ। ਮੁੰਬਈ ਨੇ ਪਹਿਲਾਂ ਖੇਡਦਿਆਂ ਨਿਰਧਾਰਿਤ 20 ਓਵਰਾਂ ’ਚ ਰੋਹਿਤ ਸ਼ਰਮਾ ਦੀਆਂ 49 ਦੌੜਾਂ, ਇਸ਼ਾਨ ਕਿਸ਼ਨ ਦੀਆਂ 42, ਟਿਮ ਵੇਡ ਦੀਆਂ 45 ਅਤੇ ਕਪਤਾਨ ਹਾਰਦਿਕ ਪਾਂਡਿਆ ਤੇ ਰੋਮਾਰੀਓ ਸ਼ੈਫਰਡ ਦੀਆਂ 39-39 ਦੌੜਾਂ ਸਦਕਾ 5 ਵਿਕਟਾਂ ’ਤੇ 234 ਦੌੜਾਂ ਬਣਾਈਆਂ ਸਨ। ਇਸ ਦੇ ਜਵਾਬ ’ਚ ਦਿੱਲੀ ਕੈਪੀਟਲਜ਼ ਟੀਮ ਤੈਅ ਓਵਰਾਂ ’ਚ ਪੰਜ ਵਿਕਟਾਂ ਗੁਆ ਕੇ 205 ਦੌੜਾਂ ਹੀ ਬਣਾ ਸਕੀ। ਹਾਲਾਂਕਿ ਦਿੱਲੀ ਵੱਲੋਂ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਅ ਨੇ 66 ਦੌੜਾਂ, ਅਭਿਸ਼ੇਕ ਪੋਰੇਲ ਨੇ 41 ਦੌੜਾਂ ਤੇ ਟ੍ਰਿਸਟੀਅਨ ਸਟੱਬਸ ਨੇ 71 ਦੌੜਾਂ ਦੀ ਪਾਰੀ ਖੇਡੀ ਪਰ ਉਹ ਟੀਮ ਨੂੰ ਹਾਰ ਤੋਂ ਨਾ ਬਚਾ ਸਕੇ।

Advertisement

Advertisement
Author Image

Advertisement
Advertisement
×