For the best experience, open
https://m.punjabitribuneonline.com
on your mobile browser.
Advertisement

ਆਈਪੀਐਲ: ਮੁੰਬਈ ਦੀ ਬੰਗਲੂਰੂ ’ਤੇ ਸੱਤ ਵਿਕਟਾਂ ਨਾਲ ਜਿੱਤ

08:36 AM Apr 12, 2024 IST
ਆਈਪੀਐਲ  ਮੁੰਬਈ ਦੀ ਬੰਗਲੂਰੂ ’ਤੇ ਸੱਤ ਵਿਕਟਾਂ ਨਾਲ ਜਿੱਤ
ਮੁੰਬਈ ਇੰਡੀਅਨਜ਼ ਦਾ ਬੱਲੇਬਾਜ਼ ਇਸ਼ਾਨ ਕਿਸ਼ਨ ਸ਼ਾਟ ਜੜਦਾ ਹੋਇਆ। -ਫੋਟੋ: ਪੀਟੀਆਈ
Advertisement

ਮੁੰਬਈ, 11 ਅਪਰੈਲ
ਮੁੰਬਈ ਇੰਡੀਅਨਜ਼ ਨੇ ਅੱਜ ਇੱਥੇ ਆਈਪੀਐੱਲ ਮੈਚ ’ਚ ਰੌਇਲ ਚੈਲੈਂਜਰਸ ਬੰਗਲੂਰੂ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਮੁੰਬਈ ਨੇ ਇਸ਼ਾਨ ਕਿਸ਼ਨ (69 ਦੌੜਾਂ) ਤੇ ਸੂਰਿਆਕੁਮਾਰ ਯਾਦਵ (52 ਦੌੜਾਂ) ਦੇ ਨੀਮ ਸੈਂਕੜਿਆਂ ਸਦਕਾ ਜਿੱਤ ਲਈ 199 ਦੌੜਾਂ ਦਾ ਟੀਚਾ ਸਿਰਫ ਤਿੰਨ ਵਿਕਟਾਂ ਗੁਆ ਕੇ 15.3 ਓਵਰਾਂ ’ਚ ਹੀ ਹਾਸਲ ਕਰ ਲਿਆ। ਟੀਮ ਵੱਲੋਂ ਰੋਹਿਤ ਸ਼ਰਮਾ ਨੇ 38, ਕਪਤਾਨ ਹਾਰਦਿਕ ਪਾਂਡਿਆ ਨੇ 21 ਤੇ ਤਿਲਕ ਵਰਮਾ ਨੇ 16 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਬੰਗਲੂਰੂ ਨੇ ਅੱਠ ਵਿਕਟਾਂ ’ਤੇ 198 ਦੌੜਾਂ ਬਣਾਈਆਂ। ਬੰਗਲੂਰੂ ਵੱਲੋਂ ਦਿਨੇਸ਼ ਕਾਰਤਿਕ ਨੇ ਨਾਬਾਦ 53 ਦੌੜਾਂ, ਕਪਤਾਨ ਫਾਫ ਡੂ ਪਲੇਸਿਸ ਨੇ 61 ਦੌੜਾਂ ਤੇ ਰਜਤ ਪਾਟੀਦਾਰ ਨੇ 50 ਦੌੜਾਂ ਬਣਾਈਆਂ। ਮੁੰਬਈ ਵੱਲੋਂ ਜਸਪ੍ਰੀਤ ਬੁਮਰਾਹ ਨੇ ਪੰਜ ਵਿਕਟਾਂ ਝਟਕਾਈਆਂ। -ਏਜੰਸੀ

Advertisement

Advertisement
Author Image

sukhwinder singh

View all posts

Advertisement
Advertisement
×