ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅੰਮ੍ਰਿਤਸਰ ਵਿੱਚ 2027 ’ਚ ਹੋਣਗੇ ਆਈਪੀਐਲ ਦੇ ਮੈਚ: ਸੰਧੂ

07:06 AM Apr 29, 2024 IST
ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਕੰਪਨੀ ਬਾਗ਼ ਵਿੱਚ ਕ੍ਰਿਕਟ ਖੇਡਦੇ ਹੋਏ।

ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 28 ਅਪਰੈਲ
ਭਾਜਪਾ ਦੇ ਲੋਕ ਸਭਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਅੱਜ ਸਵੇਰੇ ਕੰਪਨੀ ਬਾਗ਼ ਪਹੁੰਚ ਕੇ ਸੈਰ ਕਰਨ ਆਏ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਕ੍ਰਿਕਟ ਖੇਡ ਰਹੇ ਨੌਜਵਾਨਾਂ ਨਾਲ ਬੱਲੇਬਾਜ਼ੀ ਵੀ ਕੀਤੀ।
ਇਸ ਦੌਰਾਨ ਸ੍ਰੀ ਸੰਧੂ ਸੈਰ ਕਰ ਰਹੇ ਲੋਕਾਂ ਨੂੰ ਮਿਲੇ ਅਤੇ ਉਨ੍ਹਾਂ ਨਾਲ ਚੋਣ ਚਰਚਾ ਵੀ ਕੀਤੀ। ਉੱਥੇ ਹੀ ਬਾਗ਼ ਦੇ ਅੰਦਰ ਕੁਝ ਲੋਕਾਂ ਨਾਲ ਕ੍ਰਿਕਟ ਖੇਡਣ ਦਾ ਵੀ ਲੁਤਫ਼ ਉਠਾਇਆ। ਭਾਜਪਾ ਉਮੀਦਵਾਰ ਨੇ ਕਿਹਾ ਕਿ ਅੱਜ ਉਨ੍ਹਾਂ ਦੇ ਬਚਪਨ ਦੀਆਂ ਯਾਦਾਂ ਵੀ ਤਾਜ਼ਾ ਹੋ ਗਈਆਂ ਹਨ ਜਦੋਂ ਉਹ ਵੀ ਅੰਮ੍ਰਿਤਸਰ ਵਿੱਚ ਆਪਣੇ ਦੋਸਤਾਂ ਨਾਲ ਇਸ ਤਰ੍ਹਾਂ ਕ੍ਰਿਕਟ ਖੇਡਦੇ ਸਨ। ਉਨ੍ਹਾਂ ਦਾਅਵਾ ਕੀਤਾ ਕਿ 2027 ’ਚ ਅੰਮ੍ਰਿਤਸਰ ਵਿੱਚ ਆਈਪੀਐਲ ਦੇ ਮੈਚ ਹੋਣਗੇ। ਅੰਮ੍ਰਿਤਸਰ ਵਿੱਚ ਜਦੋਂ ਆਈਪੀਐਲ ਮੈਚ ਹੋਣਗੇ ਤਾਂ ਇਸ ਨਾਲ ਦੇਸ਼-ਵਿਦੇਸ਼ ਤੋਂ ਸੈਲਾਨੀ ਅੰਮ੍ਰਿਤਸਰ ਆਉਣਗੇ ਅਤੇ ਇੱਥੋਂ ਦੇ ਕਾਰੋਬਾਰ ਨੂੰ ਵੀ ਹੁਲਾਰਾ ਮਿਲੇਗਾ। ਇਸ ਨਾਲ ਅੰਮ੍ਰਿਤਸਰ ’ਚ ਬਣਨ ਵਾਲੇ ਵੱਖ-ਵੱਖ ਤਰ੍ਹਾਂ ਦੇ ਉਤਪਾਦਾਂ ਨੂੰ ਕੌਮਾਂਤਰੀ ਪੱਧਰ ’ਤੇ ਮਾਨਤਾ ਮਿਲੇਗੀ।

Advertisement

‘ਮਜੀਠੇ ’ਚ ਕਿਸੇ ਦੀ ਧੱਕੇਸ਼ਾਹੀ ਨਹੀਂ ਚਲਣ ਦਿਆਂਗਾ’

ਮਜੀਠਾ (ਪੱਤਰ ਪ੍ਰੇਰਕ): ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਬਿਕਰਮ ਸਿੰਘ ਮਜੀਠੀਆ ’ਤੇ ਅਸਿੱਧੇ ਤੌਰ ਤੇ ਹਮਲਾ ਕਰਦਿਆਂ ਕਿਹਾ ਹੈ ਕਿ ਮਜੀਠਾ ਹਲਕੇ ਵਿੱਚ ਕਿਸੇ ਦੀ ਧੱਕੇਸ਼ਾਹੀ ਨਹੀਂ ਚੱਲਣ ਦਿੱਤੀ ਜਾਵੇਗੀ। ਹਲਕਾ ਮਜੀਠਾ ਦੇ ਕਸਬਾ ਚਵਿੰਡਾ ਦੇਵੀ ਵਿੱਚ ਵਿਕੀ ਚਵਿੰਡਾ ਦੇਵੀ ਵੱਲੋਂ ਕਰਵਾਈ ਚੋਣ ਰੈਲੀ ਦੌਰਾਨ ਉਨ੍ਹਾਂ ਕਿਹਾ ਕਿ ਸਿਆਸੀ ਧੱੱਕੇਸ਼ਾਹੀ ਕਰਨ ਵਾਲਿਆਂ ਨੂੰ ਕੇਂਦਰ ਸਰਕਾਰ ਪੁੱਠਾ ਟੰਗੇਗੀ। ਇਸ ਮੌਕੇ ਵਾਲਮੀਕਿ ਸਮਾਜ ਦੇ ਆਗੂ ਵਿਕੀ ਤੇ ਸਾਥੀਆਂ ਨੇ ਭਾਜਪਾ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ।

Advertisement
Advertisement
Advertisement