For the best experience, open
https://m.punjabitribuneonline.com
on your mobile browser.
Advertisement

ਆਈਪੀਐੱਲ: ਲਖਨਊ ਛੇ ਵਿਕਟਾਂ ਨਾਲ ਜੇਤੂ

07:26 AM Apr 24, 2024 IST
ਆਈਪੀਐੱਲ  ਲਖਨਊ ਛੇ ਵਿਕਟਾਂ ਨਾਲ ਜੇਤੂ
ਲਖਨਊ ਦਾ ਬੱਲੇਬਾਜ਼ ਮਾਰਕਸ ਸਟੌਇਨਸ ਸ਼ਾਟ ਜੜਦਾ ਹੋਇਆ। -ਫੋਟੋ: ਪੀਟੀਆਈ
Advertisement

ਚੇਨੱਈ, 23 ਅਪਰੈਲ
ਲਖਨਊ ਸੁਪਰਜਾਇੰਟਸ ਨੇ ਅੱਜ ਇੱਥੇ ਆਈਪੀਐੱਲ ਮੈਚ ਦੌਰਾਨ ਮੇਜ਼ਬਾਨ ਚੇਨੱਈ ਸੁਪਰਕਿੰਗਜ਼ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਚੇਨੱਈ ਦੀ ਟੀਮ ਨੇ ਲਖਨਊ ਨੂੰ ਜਿੱਤ ਲਈ 211 ਦੌੜਾਂ ਦਾ ਟੀਚਾ ਦਿੱਤਾ ਸੀ। ਲਖਨਊ ਨੇ ਮਾਰਕਸ ਸਟੌਇਨਸ (124 ਦੌੜਾਂ) ਦੇ ਨਾਬਾਦ ਸੈਂਕੜੇ ਤੇ ਦੀਪਕ ਹੁੱਡਾ ਦੀਆਂ ਨਾਬਾਦ 17 ਦੌੜਾਂ ਸਦਕਾ 19.3 ਓਵਰਾਂ ’ਚ 4 ਵਿਕਟਾਂ ਗੁਆ ਕੇ 213 ਦੌੜਾਂ ਬਣਾ ਕੇ ਜੇਤੂ ਟੀਚਾ ਹਾਸਲ ਕਰ ਲਿਆ।
ਸਟੌਇਨਸ ਨੇ 63 ਗੇਂਦਾਂ ਦੀ ਪਾਰੀ ’ਚ 13 ਚੌਕੇ ਤੇ 6 ਛੱਕੇ ਜੜੇ। ਨਿਕੋਲਸ ਪੂਰਨ 34 ਤੇ ਕਪਤਾਨ ਕੇ.ਐੱਲ. ਰਾਹੁਲ ਨੇ 16 ਦੌੜਾਂ ਦਾ ਯੋਗਦਾਨ ਪਾਇਆ। ਇਸ ਤੋਂ ਪਹਿਲਾਂ ਮੇਜ਼ਬਾਨ ਚੇਨੱਈ ਸੁਪਰਕਿੰਗਜ਼ ਦੀ ਟੀਮ ਨੇ ਕਪਤਾਨ ਰੁਤੂਰਾਜ ਗਾਇਕਵਾੜ ਦੇ ਨਾਬਾਦ ਸੈਂਕੜੇ (108 ਦੌੜਾਂ) ਤੇ ਐੱਸ. ਦੂਬੇ ਦੀਆਂ 66 ਦੌੜਾਂ ਸਦਕਾ 20 ਓਵਰਾਂ ਵਿੱਚ ਚਾਰ ਵਿਕਟਾਂ ਦੇ ਨੁਕਸਾਨ ਨਾਲ 210 ਦੌੜਾਂ ਬਣਾਈਆਂ। ਗਾਇਕਵਾੜ ਨੇ ਆਪਣੀ ਪਾਰੀ ਵਿੱਚ 12 ਚੌਕੇ ਤੇ ਤਿੰਨ ਛੱਕੇ ਜੜੇ ਜਦੋਂਕਿ ਦੂਬੇ ਨੇ 66 ਦੌੜਾਂ ਦੀ ਪਾਰੀ ਖੇਡੀ ਤੇ ਇਸ ਦੌਰਾਨ ਸੱਤ ਛੱਕੇ ਤੇ ਤਿੰਨ ਚੌਕੇ ਮਾਰੇ। ਹੋਰਨਾਂ ਬੱਲੇਬਾਜ਼ਾਂ ’ਚ ਡੈਰੇਲ ਮਿਸ਼ੇਲ ਨੇ 11 ਤੇ ਰਵਿੰਦਰ ਜਡੇਜਾ ਨੇ 16 ਦੌੜਾਂ ਬਣਾਈਆਂ। -ਏਜੰਸੀ

Advertisement

Advertisement
Author Image

joginder kumar

View all posts

Advertisement
Advertisement
×